ਰਾਤ ਸਮੇਂ ਗਊਵੰਸ਼ ਦੀ ਢੋਆ ਢੁਆਈ ਤੇ ਪਾਬੰਦੀ, ਲੋਕ ਗਊਵੰਸ਼ ਪਸ਼ੂ ਪਾਲਣ ਵਿਭਾਗ ਪਾਸ ਜਰੂਰ ਰਜਿਸਟਰਡ ਕਰਵਾਉਣ- ਜ਼ਿਲਾ ਮੈਜਿਸਟਰੇਟ
#dabwalinews.com
ਸ: ਜਸਕਿਰਨ ਸਿੰਘ ਆਈ.ਏ.ਐਸ. ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਹੁਕਮ ਜਾਰੀ ਕਰਕੇ ਸ੍ਰੀ ਮੁਕਤਸਰ ਸਾਹਿਬ ਜਿਲੇ ਦੀ ਹਦੂਦ ਅੰਦਰ ਸਵੇਰੇ ਸੂਰਜ ਚੜਣ ਤੋਂ ਪਹਿਲਾਂ ਅਤੇ ਸ਼ਾਮ ਸੂਰਜ ਡੁੱਬਣ ਤੋਂ ਬਾਅਦ ਗਊ ਵੰਸ਼ ਦੀ ਢੋਆ-ਢੁਆਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜਿਲਾ ਮੈਜਿਸਟਰੇਟ ਦੇ ਆਦੇਸ਼ਾਂ ਅਨੁਸਾਰ ਜਿਹਨਾਂ ਲੋਕਾਂ ਪਾਸ ਜਿਲੇ ਵਿੱਚ ਗਊ ਵੰਸ਼ ਰੱਖਿਆ ਹੋਇਆ ਹੈ, ਉਹ ਆਪਣੇ ਇਲਾਕੇ ਦੇ ਪਸ਼ੂ ਪਾਲਣ ਅਫਸਰ ਪਾਸ ਗਊ ਵੰਸ ਜਰੂਰ ਰਜਿਸਟਰਡ ਕਰਵਾਉਣ ਤਾਂ ਜੋ ਗਊ ਵੰਸ਼ ਨੂੰ ਲੈ ਕੇ ਜਿਲੇ ਵਿੱਚ ਕੋਈ ਅਣਸੁਖਾਵੀ ਘਟਨਾ ਨੂੰ ਵਾਪਰ ਤੋਂ ਰੋਕਿਆਂ ਜਾ ਸਕੇ ਅਤੇ ਗਊ ਵੰਸ਼ ਦੀ ਸੁਰੱਖਿਆ ਲਈ ਠੋਸ ਉਪਰਾਲੇ ਕੀਤੇ ਜਾ ਸਕਨ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 18 ਮਾਰਚ 2016 ਤੱਕ ਲਾਗੂ ਰਹਿਣਗੇ। ਹੁਕਮ ਰਾਹੀਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਜ਼ਿਲੇ ਵਿਚ ਗਊ ਵੰਸ ਦੀ ਰਜਿਸਟੇ੍ਰਸ਼ਨ ਦਾ ਕੰਮ ਨੇਪਰੇ ਚਾੜਨ ਅਤੇ ਇਸ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
Labels:
punjab govt
No comments:
Post a Comment