3 ਤੀਵੀਆਂ, 33 ਨਿਆਣੇ 2 ਆ ਰਹੇ ਨੇ ਹੋਰ, ਬਾਕੀ ਅੱਲ੍ਹਾ ਜਾਣੇ

#Dabwalinews.com
ਪਾਕਿਸਤਾਨ— ਪਾਕਿਸਤਾਨ ਦੇ ਕਵੇਟਾ 'ਚ ਇਕ ਘਰ 'ਚ 3 ਪਤਨੀਆਂ, 19 ਬੇਟੀਆਂ ਅਤੇ 14 ਬੇਟਿਆਂ ਨਾਲ ਰਹਿੰਦੇ ਜਾਨ ਮੁਹੰਮਦ ਇਨੀਂ ਦਿਨੀਂ ਖੂਬ ਚਰਚਾ 'ਚ ਹਨ। ਦਰਅਸਲ ਜਾਨ ਇਸੇ ਹਫਤੇ ਦੋ ਹੋਰ ਬੱਚਿਆਂ ਦੇ ਪਿਤਾ ਬਣਨ ਜਾ ਰਹੇ ਹਨ। ਜਾਨ ਮੁਤਾਬਕ ਉਹ ਇੰਨੇ ਵੱਡੇ ਪਰਿਵਾਰ ਨਾਲ ਖੁਸ਼ ਹਨ। ਉਨ੍ਹਾਂ ਮੁਤਾਬਕ ਜਿੰਨਾ ਵੱਡਾ ਪਰਿਵਾਰ ਹੋਵੇਗਾ, ਉਨਾ ਹੀ ਵਧੀਆ ਹੋਵੇਗਾ। ਜਾਨ ਨੂੰ ਉਮੀਦ ਹੈ ਕਿ ਉਹ ਇਸ ਸਾਲ 2 ਹੋਰ ਬੇਟੀਆਂ ਦੇ ਪਿਤਾ ਬਣ ਸਕਦੇ ਹਨ। ਉਨ੍ਹਾਂ ਦੀ ਇਕ ਪਤਨੀ ਇਸੇ ਹਫਤੇ ਇਕ ਬੱਚੇ ਨੂੰ ਜਨਮ ਦੇ ਸਕਦੀ ਹੈ
ਡਾਕਟਰ ਅਤੇ ਪੇਸ਼ੇ ਤੋਂ ਵਪਾਰੀ ਜਾਨ ਕਹਿੰਦੇ ਹਨ ਕਿ ਉਹ ਬੱਚਿਆਂ ਦਾ ਖਿਆਲ ਖੁਦ ਰੱਖਦੇ ਹਨ। ਉਨ੍ਹਾਂ ਨੂੰ ਇਨ੍ਹਾਂ ਬੱਚਿਆਂ ਨੂੰ ਸੰਭਾਲਣ 'ਚ ਸਿਰਫ ਇਕ ਸਮੱਸਿਆ ਆਉਂਦੀ ਹੈ ਉਹ ਉਨ੍ਹਾਂ ਦਾ ਨਾਂ ਭੁੱਲ ਜਾਂਦੇ ਹਨ। ਜਾਨ ਨੇ ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਉਹ ਬੱਚਿਆਂ ਦੀ ਪੜ੍ਹਾਈ 'ਤੇ ਹਰ ਮਹੀਨੇ ਕਰੀਬ 1 ਲੱਖ ਰੁਪਏ ਖਰਚ ਕਰਦੇ ਹਨ। ਕੁੱਲ 33 ਬੱਚਿਆਂ 'ਚੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਉਨ੍ਹਾਂ ਦੀ ਬੇਟੀ ਸ਼ਗੁਫਤਾ ਨਸਰੀਨ ਜੋ ਅਜੇ 9ਵੀਂ ਕਲਾਸ 'ਚ ਪੜ੍ਹ ਰਹੀ ਹੈ।
ਸ਼ਗੁਫਤਾ ਨੇ ਦੱਸਿਆ ਕਿ ਜਦੋਂ ਪਾਪਾ ਆ ਜਾਂਦੇ ਹਨ ਤਾਂ ਜਿੰਨੀ ਜਲਦੀ ਹੋ ਸਕਦਾ ਹੈ ਮੈਂ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕਰਦੀ ਹਾਂ ਤਾਂਕਿ ਪਾਪਾ ਨੂੰ ਜ਼ਿਆਦਾ ਦੇਰ ਤੱਕ ਬਾਹਰ ਨਾ ਖੜ੍ਹੇ ਰਹਿਣਾ ਪਵੇ। ਇੰਨੇ ਵੱਡੇ ਪਰਿਵਾਰ ਦੇ ਬਾਰੇ 'ਚ ਲਏ ਗਏ ਫੈਸਲੇ ਬਾਰੇ ਜਦੋਂ ਜਾਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ ਇਕ ਭਰਾ ਸੀ। ਜਦੋਂ ਉਹ ਵੱਡੇ ਹੋਏ ਤਾਂ ਇਸ ਸੱਚ ਨਾਲ ਕਾਫੀ ਖਿੱਝ ਗਏ ਅਤੇ ਉਹ ਹਮੇਸ਼ਾ ਤੋਂ ਵੱਡਾ ਪਰਿਵਾਰ ਚਾਹੁੰਦੇ ਸਨ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई