ਫੇਰ ਪੈਦਾ ਹੋ ਸਕਦਾ ਹੈ ਡੇਰਾ -ਸਿੱਖ ਵਿਵਾਦ ,ਬਾਦਲ ਦਲ ਨੇ ਵੋਟਾਂ ਬਦਲੇ ਡੇਰਾ ਮੁਖੀ ਦਾ ਪੰਜਾਬ ਵਿਚ ਪ੍ਰੋਗਰਾਮ ਕਰਾਉਣ ਦਾ ਕੀਤਾ ਐਲਾਨ Akalidal badal is ready to allow dera chief to do santang in Punjab

#dabwalinews.com



ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਲਤ ਮਾੜੀ ਹੁੰਦੀ ਦੇਖ ਕੇ ਹੁਣ ਅਕਾਲੀ ਦਲ ਅਜਿਹੇ ਰਾਹ ‘ਤੇ ਤੁਰ ਪਿਆ ਹੈ ਜੋ ਉਸਦੇ ਵਜੂਦ ਨੂੰ ਵੀ ਖਤਮ ਕਰਨ ਦਾ ਕਾਰਨ ਬਣ ਸਕਦਾ ਹੈ। ਵੋਟਾਂ ਦੇ ਲਾਲਚ ਵਿਚ ਪੰਜਾਬ ਦੇ ਅਕਾਲੀ ਨੇਤਾ ਡੇਰਾ ਸਿਰਸਾ ਅੱਗੇ ਡੰਡੌਤ ਕਰਦੇ ਨਜ਼ਰ ਆਏ। ਬਠਿੰਡੇ ਵਿੱਚ ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰਾਂ, ਡੇਰਾ ਸਮਰਥਕਾਂ ਅਤੇ ਅਕਾਲੀ ਉਮੀਦਵਾਰਾਂ ਦੀ ਸਾਂਝੀ ਮੀਟਿੰਗ ਜੀਤ ਪੈਲੇਸ ਵਿਚ ਹੋਈ। ਇਸ ਮੀਟਿੰਗ ਵਿਚ ਜਿਥੇ ਡੇਰੇ ਵੱਲੋਂ ਅਕਾਲੀ-ਬੀ ਜੇ ਪੀ ਉਮੀਦਵਾਰਾਂ ਦੀ ਖੁੱਲ੍ਹੀ ਹਿਮਾਇਤ ਦਾ ਐਲਾਨ ਕੀਤਾ ਗਿਆ ਉਥੇ ਅਕਾਲੀ ਉਮੀਦਵਾਰਾਂ ਨੇ ਡੇਰਾ ਮੁਖੀ ਨੂੰ ਆਪਣਾ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤਲਵੰਡੀ ਸਾਬੋ ਦੇ ਅਕਾਲੀ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਤਾਂ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਦੀ ਝਾਕ ਵਿਚ, ਡੇਰਾ ਮੁਖੀ ਦੇ ਏਨੇ ਅਹਿਸਾਨਮੰਦ ਹੋ ਗਏ ਕਿ ਪੰਜਾਬ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਸਤਸੰਗ ਕਰਾਉਣ ਦਾ ਵੀ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ “ਸਾਧ ਸੰਗਤ ਦੇ ਸਹਿਯੋਗ ਤੇ ਸਮੂਹ ਉਮੀਦਵਾਰਾਂ ਦੇ ਯਤਨਾਂ ਨਾਲ ਪੰਜਾਬ ‘ਚ ਜਲਦੀ ਹੀ ਗੁਰੂ ਜੀ ਦਾ ਸਤਸੰਗ ਕਰਵਾਇਆ ਜਾਏਗਾ”। ਸਿੱਧੂ ਦੇ ਇਸ ਐਲਾਨ ਦਾ ਡੇਰਾ ਸਮਰਥਕਾਂ ਨੇ ਤਾੜੀਆਂ ਮਾਰ ਕੇ ਸੁਆਗਤ ਕੀਤਾ। ਉਨ੍ਹਾਂ ਦੋਵੇਂ ਹੱਥ ਖੜ੍ਹੇ ਕਰਕੇ ਵਿਸ਼ਵਾਸ਼ ਦਿਵਾਇਆ ਕਿ ਉਹ ਇੰਨ੍ਹਾਂ ਉਮੀਦਵਾਰਾਂ ਦੀ ਜਿੱਤ ਲਈ ਆਪਣੀਆਂ ਵੋਟਾਂ ਪਾਉਣਗੇ। ਡੇਰਾ ਮੁਖੀ ਦਾ ਸਤਸੰਗ ਪੰਜਾਬ ‘ਚ ਕਰਾਏ ਜਾਣ ਦਾ ਐਲਾਨ ਸੁਣ ਕੇ, ਡੇਰਾ ਸ਼ਰਧਾਲੂ ਵੱਲੋਂ ਲੰਮਾਂ ਸਮਾਂ ਤਾੜੀਆਂ ਵੱਜਦੀਆਂ ਰਹੀਆਂ ਤੇ ਖ਼ੁਸ਼ੀ ਵਿੱਚ ਹੂਟਿੰਗ ਵੀ ਕੀਤੀ।
ਇਸ ਦੌਰਾਨ ਅਕਾਲੀ ਨੇਤਾਵਾਂ ਨੇ ਧਨ ਧਨ ਸਤਗੁਰੂ ਤੇਰਾ ਆਸਰਾ ਵੀ ਦੋ ਵਾਰ ਅਲਾਪਿਆ।
ਚੇਤੇ ਰਹੇ ਕਿ 2007 ਵਿਚ ਸਿੱਖਾਂ ਅਤੇ ਡੇਰੇ ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਪੰਜਾਬ ਵਿਚ ਦਾਖਲ ਨਹੀਂ ਹੋ ਸਕਿਆ ਹੈ ਅਤੇ ਨਾ ਹੀ ਕੋਈ ਸਤਿਸੰਗ ਕਰ ਸਕਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਡੇਰਾ ਮੁਖੀ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਸ ਸਭ ਦੇ ਬਾਵਜੂਦ ਅਕਾਲੀ ਦਲ ਦਾ ਇਹ ਰਵੱਈਆ ਵੱਡੇ ਸਵਾਲ ਖੜੇ ਕਰ ਰਿਹਾ ਹੈ।
ਇਸ ਮੀਟਿੰਗ ਵਿਚ ਡੇਰੇ ਦੇ ਰਾਜਨੀਤਕ ਵਿੰਗ ਪੰਜਾਬ ਦੇ ਮੈਂਬਰ ਜਗਜੀਤ ਸਿੰਘ ਬੀਜਾਪੁਰ, ਬਲਰਾਜ ਸਿੰਘ ਬਾਹੋ ਅਤੇ ਸ਼ਿੰਦਰਪਾਲ ਪੱਕਾ ਕਲਾਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਸਰਸਾ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਤੇ ਸਾਧ ਸੰਗਤ ਰਾਜਨੀਤਕ ਵਿੰਗ ਦੇ ਕੌਮੀ ਮੈਂਬਰ ਹਰਸ਼ ਇੰਸਾਂ ਵਿਸ਼ੇਸ਼ ਤੌਰ ਤੇ ਪੁੱਜੇ .  ਜਿਹੜੇ ਅਕਾਲੀ ਉਮੀਦਵਾਰ ਇਸ ਵਿਚ ਹਾਜ਼ਰ ਹੋਏ ਉਨ੍ਹਾਂ ਵਿਚ  ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ, ਹਲਕਾ ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਹਲਕਾ ਭੁੱਚੋ ਤੋਂ ਹਰਪ੍ਰੀਤ ਸਿੰਘ ਕੋਟਭਾਈ, ਹਲਕਾ ਤਲਵੰਡੀ ਸਾਬੋ ਤੋਂ ਜੀਤ ਮੋਹਿੰਦਰ ਸਿੰਘ ਸਿੱਧੂ, ਹਲਕਾ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਹਲਕਾ ਦਿਹਾਤੀ ਤੋਂ ਅਮਿਤ ਰਤਨ, ਮਾਨਸਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਜਗਦੀਪ ਸਿੰਘ ਨਕਈ, ਹਲਕਾ ਬੁਢਲਾਡਾ ਤੋਂ ਨਿਸ਼ਾਨ ਸਿੰਘ ਅਤੇ ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਸਿੰਘ ਭੂੰਦੜ ਹਾਜਰ ਸਨ।

ਖਚਾਖਚ ਭਰੇ ਹਾਲ ‘ਚ ਜਦੋਂ ਸਾਧ ਸੰਗਤ ਰਾਜਨੀਤਕ ਵਿੰਗ ਦੇ ਮੈਂਬਰਾਂ ਵੱਲੋਂ ਸਾਧ ਸੰਗਤ ਨੂੰ ਪੂਰਨ ਏਕਤਾ ‘ਚ ਰਹਿਕੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ ਤਾਂ ਸਾਧ -ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਸੱਦੇ ਨੂੰ ਪ੍ਰਵਾਨਗੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦਾ ਮੁੱਖ ਮੰਤਵ ਪੰਜਾਬ ਚੋਂ ਨਸ਼ਿਆਂ ਤੇ ਕੁਰੀਤੀਆਂ ਦਾ ਖਾਤਮਾ ਅਤੇ ਸਦਭਾਵਨਾ ਤੇ ਭਾਈਚਾਰੇ ਦਾ ਮਹੌਲ ਕਾਇਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲਾ ਲੰਮਾ ਸਮਾਂ ਸੰਤਾਪ ਹੰਢਾਇਆ ਹੈ , ਅੱਜ ਇੱਕ ਵਾਰ ਫਿਰ ਤੋਂ ਉਹੀ ਤਾਕਤਾਂ ਮਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਇੰਨ੍ਹਾਂ ਸ਼ਕਤੀਆਂ ਨੂੰ ਫੰਡ ਵੀ ਅਮਨ ਵਿਰੋਧੀ ਲੋਕਾਂ ਵੱਲੋਂ ਦਿੱਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਲੋਕ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਦੇ ਘਰ ਰੁਕੇ ਤੇ ਅਜਿਹੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਇੰਨ੍ਹਾਂ ਦੀਆਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਹਨ। ਬੀਤੀ ਦੇਰ ਸ਼ਾਮ ਮੌੜ ਮੰਡੀ ਵਿਖੇ ਹੋਏ ਧਮਾਕੇ ਦਾ ਹਵਾਲਾ ਦਿੰਦਿਆਂ ਸ੍ਰੀ ਸੇਖੋਂ ਨੇ ਕਿਹਾ ਕਿ ਇਸ ਹਾਦਸੇ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਸ੍ਰੀ ਸੇਖੋਂ ਨੇ ਕਿਹਾ ਪਿੰਡਾਂ ‘ਚ ਕੈਂਪ ਲਾਕੇ ਨਸ਼ਾ ਛੁਡਾਇਆ ਜਾਏਗਾ ਤੇ ਨਸ਼ੇ ਖਤਮ ਕਰਨ ਵਾਸਤੇ ਯਤਨ ਕੀਤੇ ਜਾਣਗੇ।

ਦਿਹਾਤੀ ਵਿਕਾਸ  ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਾਧ ਸੰਗਤ ਵੱਲੋਂ ਦਿੱਤੀ ਹਮਾਇਤ ਨਾਲ ਪੰਜਾਬ ਇੱਕ ਵੱਡੇ ਸੰਕਟ ‘ਚ ਫਸਣੋ ਬਚ ਗਿਆ ਹੈ ਤੇ ਇਸ ਫੈਸਲੇ ਦੇ ਬਹੁਤ ਹੀ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਉਨ੍ਹਾਂ ਨੇ ਸਮੁੱਚੇ ਉਮੀਦਵਾਰਾਂ ਦੀ ਤਰਫੋਂ ਭਰੋਸਾ ਦਿੱਤਾ ਕਿ ਉਹ ਸਾਧ ਸੰਗਤ ਦੇ ਹਰ ਸੁੱਖ ਦੁੱਖ ‘ਚ ਹਮੇਸ਼ਾ ਨਾਲ ਖੜ੍ਹਨਗੇ ਅਤੇ ਸਾਧ ਸੰਗਤ ਜੋ ਵੀ ਸਮਾਜ ਸੇਵਾ ਦੇ ਕਾਰਜ ਕਰੇਗੀ ਉਸ ਨੂੰ ਪੂਰਨ ਸਹਿਯੋਗ ਦਿੱਤਾ ਜਾਏਗਾ। ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸਾਧ ਸੰਗਤ ਨੇ ਅੱਜ ਇਤਿਹਾਸਕ ਫੈਸਲਾ ਲਿਆ ਹੈ ਜਿਸ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ।









No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई