ਦੋ ਦਿਨ ਪਹਿਲਾਂ ਲਾਵਾਰਿਸ ਮਿਲੀ ਬੱਚੀ ਦੇ ਮਾਪੇ ਮਿਲੇ ਡਿਪਟੀ ਕਮਿਸ਼ਨਰ ਨੇ ਬੱਚੀ ਮਾਪਿਆਂ ਨੂੰ ਸੌਂਪੀ DC Muktsar sahib hand over a missing Girl child to her parents

#dabwalinews.com
ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੋਂ ਮਿਲੀ ਲਾਵਾਰਿਸ ਬੱਚੀ ਦੇ ਮਾਪੇ ਮਿਲ ਗਏ ਹਨ ਅਤੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਦੀ ਹਾਜਰੀ ਵਿਚ ਜਿਲ਼ਾ ਬਾਲ ਸੁਰੱਖਿਆ ਯੁਨਿਟ ਵੱਲੋਂ ਇਹ ਬੱਚੀ ਉਸਦੇ ਮਾਪਿਆਂ ਨੂੰ ਸੌਂਪੀ ਗਈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਿਲਾ ਬਾਲ ਸੁਰਖਿਆ ਅਫਸਰ ਡਾ: ਸ਼ਿਵਾਨੀ ਨਾਗਪਾਲ ਵਲੋਂ ਦਸਿਆ ਗਿਆ ਕਿ ਇਕ ਲਵਾਰਿਸ ਬੱਚੀ ਸਬੰਧੀ ਕਿਸੇ ਜਾਗਰੁਕ ਵਿਅਕਤੀ ਦਾ ਫੋਨ ਆਇਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਬਸ ਸਟਂੈਡ ਤੇ ਤਕਰੀਬਨ 6-7 ਸਾਲ ਦੀ ਲਵਾਰਿਸ ਬਚੀ ਮਿਲੀ ਹੈ। ਜੋ ਆਪਣੇ ਅਤੇ ਆਪਣੇ ਮਾਤਾ-ਪਿਤਾ ਬਾਰੇ ਦਸਣ ਤੋ ਅਸਮਰਥ ਹੈ। ਸੁਚਨਾ ਮਿਲਣ ਤੇ ਜਿਲਾ ਬਾਲ ਸੁਰਖਿਆ ਅਫਸਰ ਡਾ: ਸ਼ਿਵਾਨੀ ਨਾਗਪਾਲ ਅਤੇ ਬਾਲ ਸੁਰਖਿਆ ਅਫਸਰ ਅਨੂ ਦੁਆਰਾ ਬਸ ਸਟੈਂਡ ਤੇ ਜਾ ਕੇ ਜਾਂਚ-ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਬੱਚੀ ਅਪਣੇ ਬਾਰੇ ਕੁਝ ਵੀ ਦੱਸਣ ਵਿਚ ਅਸਮਰਥ ਸੀ । ਉਹ ਬੱਚੀ ਸ਼ਾਰੀਰਿਕ ਰੂਪ ਅਤੇ ਮਾਨਸਿਕ ਰੂਪ ਤੋ ਅਪਾਹਿਜ ਸੀ। ਬੱਚੀ ਨੂੰ ਡਾ. ਢਿਲੋ ਦੇ ਹਸਪਤਾਲ ਦੇਖ-ਰੇਖ ਲਈ ਛੱਡ ਦਿਤਾ ਗਿਆ ਅਤੇ ਉਥੇ ਹੀ ਬਚੀ ਦੇ ਖਾਣ-ਪੀਨ ਦੀ ਵਿਵਸਥਾ ਕੀਤੀ ਗਈ ਅਤੇ ਨਾਲ ਹੀ ਲਵਾਰਿਸ ਬਚੀ ਬਾਰੇ ਅਖਬਾਰਾਂ ਵਿਚ ਖ਼ਬਰ ਪ੍ਰਕਾਸ਼ਤ ਕੀਤੀ ਗਈ। ਇਸ ਤੋਂ ਬਾਅਦ 21 ਫਰਵਰੀ ਨੂੰ ਬੱਚੀ ਦਾ ਆਈ.ਕਿਊ. ਟੈਸਟ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਚ ਰੈਡ ਕਰਾਸ ਸੁਸਾਇਟੀ ਦੀ ਗੱਡੀ ਵਿਚ ਭੇਜਿਆ ਗਿਆ । ਟੈਸਟ ਕਰਵਾਉਣ ਤੋਂ ਬਾਅਦ ਬੱਚੀ ਨੂੰ ਮਾਨਵਤਾ ਬਾਲ ਆਸ਼ਰਮ ਛਡ ਦਿਤਾ ਗਿਆ । ਇਸ ਦੌਰਾਨ ਮੀਡੀਆ ਦੇ ਸਹਿਯੋਗ ਨਾਲ ਬੱਚੀ ਦੇ ਮਾਪਿਆਂ ਦਾ ਪਤਾ ਲੱਗ ਸਕਿਆ। ਬੱਚੀ ਦੇ ਮਾਤਾ-ਪਿਤਾ ਆਪਣੀ ਜਿੰਮੇਵਾਰੀ ਤੋਂ ਛੁਟਕਾਰਾ ਪਾਉਣ ਲਈ ਆਪ ਹੀ ਸ੍ਰੀ ਮੁਕਤਸਰ ਸਾਹਿਬ ਬਸ ਸਟੈਂਡ ਛੱਡ ਗਏ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਕਿ ਬੱਚੀਆਂ ਮਾਪਿਆਂ ਤੇ ਬੋਝ ਨਹੀਂ ਹੁੰਦੀਆਂ ਬਲਕਿ ਮਾਪਿਆਂ ਦਾ ਮਾਣ ਹੁੰਦੀਆਂ ਹਨ। ਉਨਾਂ ਕਿਹਾ ਕਿ ਇਸ ਬੱਚੀ ਦੀ ਸਾਂਭ ਸੰਭਾਲ ਲਈ ਯੋਗ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ (ਜ਼) ਸ: ਗੋਪਾਲ ਸਿਜ਼ਘ ਨੇ ਲੋਕਾਂ ਨੂੰ ਇਸ ਤਰਾ ਦੀਆਂ ਬੱਚੀਆ ਨਾਲ ਹੋ ਰਹੀ ਖਿਲਵਾੜ ਨੂੰ ਰੋਕਣ ਲਈ ਅਗੇ ਵਧਣ ਦੀ ਅਪੀਲ ਕੀਤੀ ਹੈ।
ਇਸ ਕੇਸ ਸਬੰਧੀ ਬੱਚੀ ਨੂੰ ਉਸਦੇ ਮਾਤਾ ਪਿਤਾ ਨਾਲ ਮਿਲਵਾਉਣ ਲਈ ਜਿਲਾ ਬਾਲ ਸੁਰਖਿਆ ਅਫਸਰ ਡਾ: ਸ਼ਿਵਾਨੀ ਨਾਗਪਾਲ ਵਲੋਂ ਮੀਡੀਆ, ਡਾ: ਨਰੇਸ਼ ਪਰੁਥੀ, ਚੇਅਰਪਰਸਨ ਮਾਨਵਤਾ ਫਾਂਉਡੇਸ਼ਨ, ਸ: ਗੋਪਾਲ ਸਿਘ, ਸੈਕਟਰੀ ਰੈਡ ਕਰਾਸ ਸੁਸਾਇਟੀ, ਡਾ. ਢਿਲੋਂ ਆਦਿ ਦਾ ਧੰਨਵਾਦ ਕੀਤਾ ਗਿਆ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई