ਮੌੜ ਮੰਡੀ ਧਮਾਕੇ ਵਿਚ ਆਇਆ ਨਵਾਂ ਮੋੜ, ਹਾਦਸਾ ਨਹੀਂ ਮੋਬਾਈਲ ਫੋਨ ਰਾਹੀਂ ਚਲਾਇਆ ਗਿਆ ਸੀ ਬੰਬ Mobile phone was used in maur mandi bomb blast

#dabwalinews.com
ਪੰਜਾਬ ਚੋਣਾਂ ਤੋਂ ਐਨ ਪਹਿਲਾਂ 31 ਜਨਵਰੀ ਦੀ ਰਾਤ ਨੂੰ ਮੌੜ ਮੰਡੀ ਵਿੱਚ ਹੋਏ ਧਮਾਕੇ ਸਬੰਧੀ ਜੋ ਸਾਹਮਣੇ ਆ ਰਿਹਾ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੈ। ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਨੇ ਦੱਸਿਆ ਕਿ ਇਹ ਇਕ ਹਮਲਾ ਸੀ ਤੇ ਹਮਲਾਵਰਾਂ ਨੇ ਮੋਬਾਈਲ ਫੋਨ ਰਾਹੀਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਸੀ ਤੇ ਇਸ ਨੂੰ ਚਲਾਉਣ ਵਾਲਾ ਕੋਈ ਨੌਸਿਖੀਆ ਸੀ। ਪੁਲਿਸ ਅਨੁਸਾਰ  ਹਮਲੇ ਦਾ ਮੁੱਖ ਨਿਸ਼ਾਨਾ ਕਾਂਗਰਸੀ ਉਮੀਦਵਾਰ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਸੀ।
ਪੁਲੀਸ ਨੇ ਇਸ ਨੂੰ ਅਤਿਵਾਦੀ ਹਮਲਾ ਦੱਸਿਆ ਹੈ ਅਤੇ ਕਿਹਾ ਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਹੁਣ ਤਕ ਦੀ ਜਾਂਚ ਤੋਂ ਬਾਅਦ ਪੁਲੀਸ ਅਨੁਸਾਰ ਇਹ ਧਮਾਕਾ ਕਿਸੇ ਮਾਹਿਰ ਵਲੋਂ ਕੀਤਾ ਨਹੀਂ ਜਾਪਦਾ ਅਤੇ ਤਕਰੀਬਨ 50 ਤੋਂ 100 ਮੀਟਰ ਦੂਰੋਂ ਮੋਬਾਈਲ ਫੋਨ ਰਾਹੀਂ ਆਈਈਡੀ ਤਕਨੀਕ ਨਾਲ ਕੀਤਾ ਗਿਆ ਹੈ।  ਪੁਲੀਸ ਨੇ ਧਮਾਕੇ ਦੀ ਜਾਂਚ ਨਾਲ ਸਬੰਧਤ ਸਾਰੀ ਰਿਪੋਰਟ ਮੁੱਖ ਚੋਣ ਅਧਿਕਾਰੀ ਵੀ.ਕੇ.ਸਿੰਘ ਨੂੰ ਸੌਂਪ ਦਿੱਤੀ ਹੈ। ਚੋਣ ਕਮਿਸ਼ਨ ਨੇ ਅੱਗੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਹੈ। ਪੁਲੀਸ ਅਧਿਕਾਰੀ ਅਨੁਸਾਰ ਬੰਬ ਚਲਾਉਣ ਲਈ ਰਿਮੋਟ ਕੰਟਰੋਲ ਦੇ ਯੰਤਰ ਨੂੰ ਸਮੇਂ ਸਿਰ ਨਾ ਵਰਤੇ ਜਾਣ ਕਾਰਨ ਸ੍ਰੀ ਜੱਸੀ ਵਾਲ ਵਾਲ ਬਚ ਗਏ। ਪੁਲੀਸ ਅਨੁਸਾਰ ਧਮਾਕੇ ਪਿਛਲੇ ਕਈ ਮਕਸਦਾਂ ਉਪਰ ਪੜਤਾਲ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਕਈ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਧਮਾਕੇ ਦਾ ਮਕਸਦ ਸਰਹੱਦੀ ਖੇਤਰ ਨਾਲ ਲਗਦੇ ਸੂਬੇ ਵਿੱਚ ਚੋਣਾਂ ਮੌਕੇ ਗੜਬੜ ਕਰਵਾਉਣਾ ਵੀ ਹੋ ਸਕਦਾ ਹੈ। ਪੁਲੀਸ ਇਸ ਬੰਬ ਕਾਂਡ ਨੂੰ ਸਿਆਸੀ ਕਾਰਨਾਂ ਨਾਲ ਜੋੜ ਕੇ ਵੀ ਪੜਤਾਲ ਕਰ ਰਹੀ ਹੈ। ਪੁਲੀਸ ਅਤੇ ਖੁਫੀਆ ਏਜੰਸੀਆਂ ਘੋਖ ਕਰ ਰਹੀਆਂ ਹਨ ਕਿ ਅਜਿਹਾ ਕਾਰਾ ਕਰਕੇ ਕੀ ਸਿਆਸੀ ਵਾਧਾ ਘਾਟਾ ਹੋ ਸਕਦਾ ਹੈ। ਕਿਉਂਕਿ ਸਾਰੀਆਂ ਪ੍ਰਮੱਖ ਸਿਆਸੀ ਪਾਰਟੀਆਂ ਇਕ ਦੂਜੇ ਉਪਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਦੋਸ਼ ਲਾ ਰਹੀਆਂ ਹਨ।
ਨੈਸ਼ਨਲ ਸਕਿਓਰਿਟੀ ਗਾਰਡ ਦੀ ਧਮਾਕਾ ਮਾਹਿਰਾਂ ਦੀ ਟੀਮ ਵੀ ਪੜਤਾਲ ਲਈ ਬਠਿੰਡੇ ਪੁੱਜ ਗਈ ਹੈ। ਪੁਲੀਸ ਨੂੰ ਕੁਝ ਸੂਹ ਵੀ ਲੱਗੀ ਹੈ ਅਤੇ ਉਸ ਅਧਾਰ ’ਤੇ ਵੀ ਪੁਲੀਸ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ।




No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई