ਹਨੀਪ੍ਰੀਤ ਵਿਰੁੱਧ ਪੁਲਿਸ ਵਲੋਂ ਲੁੱਕ ਆਊਟ ਨੋਟਿਸ ਜਾਰੀ
ਪੰਚਕੂਲਾ(#dabwalinews.com)-ਬਲਾਤਕਾਰੀ ਸਾਧ ਰਾਮ ਰਹੀਮ ਦੀ ਨੂੰ ਪੰਚਕੂਲਾ ਸੀਬੀਆਈ ਅਦਾਲਤ ਵਲੋਂ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਭਜਾਉਣ ਦੀ ਕੋਸ਼ਿਸ਼ ਵਿੱਚ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਬਾਬੇ ਦੀ ਗੋਦ ਲਈ ਧੀ ਹਨੀਪ੍ਰੀਤ ਵਿਰੁੱਧ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਸੀ ਹੁਣ ਪੁਲਿਸ ਨੇ ਉਸ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਹੈ।
ਹਨੀਪ੍ਰੀਤ ਇਸ ਮਾਮਲੇ ਵਿੱਚ ਵਿਦੇਸ਼ ਨਾ ਫਰਾਰ ਹੋ ਜਾਵੇ ਇਸ ਲਈ ਹਵਾਈ ਅੱਡਿਆ ਨੂੰ ਵੀ ਸੂਚਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਹਨੀਪ੍ਰੀਤ ਕਿਤੇ ਦਿਸੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।ਇਸ ਤੋਂ ਇਲਾਵਾ ਬਾਬੇ ਦੇ ਪੰਜ ਅੰਗ ਰੱਖਿਅਕਾਂ ਨੂੰ ਵੀ ਪੁਲਿਸ ਦੀ ਨੌਕਰੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ ।ਇਸ ਤੋਂ ਇਲਾਵਾ ਬਾਬੇ ਦੀ ਨਿੱਜੀ ਡੇਰੇ ਵਿੱਚ ਬਣਾਈ ਕੁਰਬਾਨੀ ਸੈਨਾ ਦੇ ਪ੍ਰਮੁੱਖ ਜੈਰਾਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਉਸ ਪਾਸੋਂ ਅਠੱਤੀ ਲੱਖ ਰੁਪੈ ਵੀ ਬਰਾਮਦ ਹੋਏ ਹਨ।
Labels:
dabwali news
No comments:
Post a Comment