ਬਠਿੰਡਾ ਪੁਲਿਸ ਵਲੋਂ 53 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 1 ਲੱਖ 90 ਹਜ਼ਾਰ ਨਕਦ ਕੈਸ਼ ਬਰਾਮਦ
ਦੋਸ਼ੀਆਨ 'ਤੇ ਐਨ.ਡੀ.ਪੀ.ਐਸ ਐਕਟ ਤਹਿਤ ਕੀਤਾ ਪਰਚਾ ਦਰਜ
ਡੱਬਵਾਲੀ ਨਿਊਜ਼
ਬਠਿੰਡਾ-ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਪੀ. ਸਿਟੀ ਸ਼੍ਰੀ ਜਸਪਾਲ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਗੁਰਜੀਤ ਸਿੰਘ ਰੋਮਾਣਾ ਡੀ.ਐੱਸ.ਪੀ ਸਿਟੀ-1 ਦੀ ਅਗਵਾਈ ਵਿੱਚ ਸ਼ਹਿਰ ਬਠਿੰਡਾ ਵਿਚ ਨਸ਼ੇ ਦੀ ਰੋਕਥਾਮ ਸਬੰਧੀ ਸ਼ਪੈਸਲ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਵਲੋਂ 53,000 ਨਸ਼ੀਲੀਆਂ ਗੋਲੀਆਂ ਅਤੇ 1,90,000/ ਨਕਦ ਕੈਸ਼ ਬਰਾਮਦ ਕੀਤਾ। ਪੁਲਿਸ ਵਲੋਂ ਦੋਸ਼ੀਆਨ 'ਤੇ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਕੋਤਵਾਲੀ ਐਸ.ਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਨੂੰ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਵਲੋਂ ਸ਼ੱਕੀ ਵਹੀਕਲਾਂ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨੇੜੇ ਅੰਡਰ ਬਰਿੱਜ ਰੇਲਵੇ ਰੋਡ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਕਾਰ ਈ.ਟੀ.ਆਈ.ਓ ਲਿਵਾ (5“9Os *9V1) ਨੰਬਰ ਪੀ.ਬੀ.03 ਏ.ਯੂ-4061 (P2-੦੩1”-੪੦੬੧) ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਕਾਰ ਦੀ ਪਿਛਲੀ ਸੀਟ ਤੇ ਇੱਕ ਗੱਟਾ ਪਲਾਸਟਿਕ ਭਰਿਆ ਹੋਇਆ ਦਿਖਾਈ ਦਿੱਤਾ। ਜਦੋਂ ਇਸ ਦੀ ਤਲਾਸੀ ਲਈ ਗਈ ਤਾਂ ਦੋਸ਼ੀਆਨ ਦੇ ਕਬਜੇ ਵਿੱਚੋ 53,000 ਨਸ਼ੀਲੀਆਂ ਗੋਲੀਆਂ ਅਤੇ 1,90,000/ਨਕਦ ਕੈਸ਼ ਬਰਾਮਦ ਕੀਤਾ ਅਤੇ ਦੋਸ਼ੀਆਨ 'ਤੇ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦਰਜ ਕੀਤਾ।

Labels:
punjab
No comments:
Post a Comment