ਬਠਿੰਡਾ ਲੋਕ ਸਭਾ ਹਲਕੇ ਲਈ 1613616 ਵੋਟਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਕੀਤੀ ਜਾਵੇਗੀ ਵਰਤੋਂ-ਜ਼ਿਲਾ ਚੋਣ ਅਫ਼ਸਰ

9 ਵਿਧਾਨ ਸਭਾ ਹਲਕਿਆਂ ਵਿੱਚ ਬਣਾਏ 1729 ਪੋਲਿੰਗ ਸਟੇਸ਼ਨ
19 ਮਈ ਨੂੰ ਪੈਣਗੀਆਂ ਵੋਟਾਂ, 23 ਮਈ ਨੂੰ ਐਲਾਨੇ ਜਾਣਗੇ ਨਤੀਜੇ

ਬਠਿੰਡਾ, 6 ਮਈ (ਡੱਬਵਾਲੀ ਨਿਊਜ਼  ) : ਜ਼ਿਲਾ ਚੋਣ ਅਫ਼ਸਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ 17ਵੀਂਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਅਤੇ ਸੱਤਵੇਂ ਗੇੜ ਦੌਰਾਨ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕ ਸਭਾ ਚੋਣਾਂ ਲਈ ਬਠਿੰਡਾ ਲੋਕ ਸਭਾ ਹਲਕੇ ਵਿਚ ਕੁੱਲ 16 ਲੱਖ 13 ਹਜ਼ਾਰ 616 ਵੋਟਰਾਂ ਵਲੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ। ਜਿਸ ਵਿਚ 853501 ਮਰਦ, 760095 ਮਹਿਲਾਵਾਂ ਅਤੇ ਥਰਡ ਜੈਂਡਰ 20 ਵੋਟਰ ਇਸ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਵੋਟਰਾਂ ਵਿਚ 12 ਐਨ.ਆਰ.ਆਈ. ਵੋਟਰ ਵੀ ਮੌਜੂਦ ਹਨ। ਜਦਕਿ 8055 ਸਰਵਿਸ ਵੋਟਰ ਇਸ ਤੋਂ ਵੱਖਰੇ ਹਨ।

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ (ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ ਅਤੇ ਬੁਢਲਾਡਾ) ਵਿੱਚ ਕੁੱਲ 1729 ਪੋਲਿੰਗ ਬੂਥ ਬਣਾਏ ਗਏ ਹਨ।
ਸ਼੍ਰੀ ਬੀ. ਸ੍ਰੀਨਿਵਾਸਨ ਨੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ ਤੇ ਵੋਟਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਲੰਬੀ ਵਿੱਚ 168 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿੱਥੇ ਕੁੱਲ 160572 ਵੋਟਰ ਹਨ, ਜਿਨਾਂ ਵਿਚ ਮਰਦ ਵੋਟਰਾਂ ਦੀ ਗਿਣਤੀ 84069, ਇਸਤਰੀ ਵੋਟਰਾਂ ਦੀ ਗਿਣਤੀ 76503, ਭੁੱਚੋ (ਐਸ.ਸੀ.) ਵਿੱਚ ਕੁੱਲ 201 ਪੋਲਿੰਗ ਸਟੇਸ਼ਨ, ਜਿਨਾਂ ਵਿਚ ਕੁੱਲ 182447 ਵੋਟਰ ਹਨ ਜਿਸ ਵਿਚ ਮਰਦ ਵੋਟਰ 95818, ਇਸਤਰੀ ਵੋਟਰ 86627, ਥਰਡ ਜੈਂਡਰ 2 ਵੋਟਰ ਹਨ।
ਇਸੇ ਤਰਾਂ ਬਠਿੰਡਾ ਸ਼ਹਿਰੀ ਵਿੱਚ ਕੁੱਲ ਪੋਲਿੰਗ ਸਟੇਸ਼ਨ 214, ਜਿੱਥੇ ਕੁੱਲ 211402 ਵੋਟਰ ਹਨ ਜਿਨਾਂ ਵਿਚ ਮਰਦ ਵੋਟਰ 111164, ਇਸਤਰੀ ਵੋਟਰ 100235 ਅਤੇ ਥਰਡ ਜੈਂਡਰ 3 ਵੋਟਰ ਹਨ। ਬਠਿੰਡਾ ਦਿਹਾਤੀ (ਐਸ.ਸੀ.) ਵਿੱਚ ਕੁੱਲ ਪੋਲਿੰਗ ਸਟੇਸ਼ਨ 168, ਜਿਥੇ ਕੁੱਲ 155545 ਵੋਟਰ ਹਨ, ਜਿਨਾਂ ਵਿਚ ਮਰਦ ਵੋਟਰ 82559, ਇਸਤਰੀ ਵੋਟਰ 72984 ਅਤੇ ਥਰਡ ਜੈਂਡਰ 2 ਵੋਟਰ ਹਨ। ਤਲਵੰਡੀ ਸਾਬੋ ਵਿੱਚ ਕੁੱਲ ਪੋਲਿੰਗ ਸਟੇਸ਼ਨ 173, ਜਿਸ ਵਿਚ ਕੁੱਲ 153782 ਵੋਟਰ ਹਨ ਜਿਨਾਂ ਵਿਚ ਮਰਦ ਵੋਟਰ 82043, ਇਸਤਰੀ ਵੋਟਰ 71739 ਹਨ। ਮੌੜ ਵਿੱਚ ਕੁੱਲ ਪੋਲਿੰਗ ਸਟੇਸ਼ਨ 195, ਜਿੱਥੇ ਕੁੱਲ 166103 ਵੋਟਰ ਹਨ ਜਿਨਾਂ ਵਿਚ ਮਰਦ ਵੋਟਰ 87724, ਇਸਤਰੀ ਵੋਟਰ 78374 ਅਤੇ ਥਰਡ ਜੈਂਡਰ 5 ਵੋਟਰ ਹਨ। ਮਾਨਸਾ ਵਿੱਚ ਕੁੱਲ 207 ਪੋਲਿੰਗ ਸਟੇਸ਼ਨ, ਜਿੱਥੇ ਕੁੱਲ ਵੋਟਰ 213243 ਜਿਨਾਂ ਵਿਚ ਮਰਦ ਵੋਟਰ 113143, ਇਸਤਰੀਆਂ 100099 ਅਤੇ ਥਰਡ ਜੈਂਡਰ 1 ਵੋਟਰ ਹੈ। ਸਰਦੂਲਗੜ ਵਿੱਚ ਕੁੱਲ 200 ਪੋਲਿੰਸ ਸਟੇਸ਼ਨ, ਜਿੱਥੇ ਕੁੱਲ ਵੋਟਰ 178678 ਹਨ ਜਿਨਾਂ ਵਿਚ ਮਰਦ ਵੋਟਰ 94800, ਇਸਤਰੀ ਵੋਟਰ 83873 ਅਤੇ ਥਰਡ ਜੈਂਡਰ 5 ਵੋਟਰ ਹਨ ਅਤੇ ਇਸੇ ਤਰਾਂ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ ਕੁੱਲ 203 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿੱਥੇ ਕਿ ਕੁੱਲ ਵੋਟਰ 191844 ਹਨ ਜਿਨਾਂ ਵਿਚ ਮਰਦ ਵੋਟਰ 102181 ਅਤੇ ਇਸਤਰੀ ਵੋਟਰ 89661 ਅਤੇ ਥਰਡ ਜੈਂਡਰ 2 ਵੋਟਰ ਮੌਜੂਦ ਹਨ। ਜਿਨਾਂ ਵਿਚ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਆਪੋ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई