health
[health][bsummary]
sports
[sports][bigposts]
entertainment
[entertainment][twocolumns]
Comments
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 1.5 ਲੱਖ ਪੌਦੇ ਲਗਾਏ ਜਾਣਗੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ
ਆਮ ਲੋਕ ਵੀ ਆਈ ਹਰਿਆਲੀ ਐਪ ਰਾਹੀਂ ਪੌਦੇ ਪ੍ਰਾਪਤ ਕਰ ਸਕਦੇ ਹਨ ਬਲਜੀਤ ਸਿੰਘ ਬਰਾੜ
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਰਾਜ ਦੇ ਹਰੇਕ ਪਿੰਡ ਵਿਚ 550 550 ਪੌਦੇ ਲਗਾਉਣ ਦੀ ਮੁਹਿੰਮ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 1,49,050 ਪੌਦੇ ਲਗਾਏ ਜਾਣਗੇ। ਇਹ ਜਾਣਕਾਰੀ ਵਣ ਮੰਡਲ ਅਫ਼ਸਰ ਸ: ਬਲਜੀਤ ਸਿੰਘ ਬਰਾੜ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਸ: ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੰਗਲਾਤ ਮੰਤਰੀ ਸ: ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਵਿਭਾਗ ਵੱਲੋਂ ਜ਼ਿਲੇ ਵਿਚ ਮਗਨਰੇਗਾ ਸਕੀਮ ਦੀ ਸਹਾਇਤਾ ਨਾਲ ਵਿਆਪਕ ਯੋਜਨਾ ਉਲੀਕੀ ਗਈ ਹੈ। ਉਨਾਂ ਨੇ ਦੱਸਿਆ ਕਿ ਇਸ ਤਹਿਤ ਜ਼ਿਲੇ ਦੇ ਸਾਰੇ 271 ਪਿੰਡਾਂ ਵਿਚ ਪੌਦੇ ਲਗਾਏ ਜਾਣੇ ਹਨ ਅਤੇ ਪਾਣੀ ਦੀ ਉਪਲਬੱਧਤਾ ਅਨੁਸਾਰ ਇੰਨਾਂ ਵਿਚੋਂ 46 ਪਿੰਡਾਂ ਵਿਚ ਇਹ ਪੌਦੇ ਲਗਾਏ ਜਾ ਚੁੱਕੇ ਹਨ ਜਦ ਕਿ ਬਾਕੀ ਪਿੰਡਾਂ ਵਿਚ ਬਰਸਾਤਾਂ ਦੀ ਸ਼ੁਰੂਆਤ ਨਾਲ ਹੀ ਇਹ ਪੌਦੇ ਲਗਾ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਵਿਭਾਗ ਦੋ ਸਾਲ ਤੱਕ ਮਗਨਰੇਗਾ ਸਕੀਮ ਦੀ ਸਹਾਇਤਾ ਨਾਲ ਇੰਨਾਂ ਪੌਦਿਆਂ ਦੀ ਸੰਭਾਲ ਕਰੇਗਾ ਤਾਂ ਜੋ ਇਹ ਪੌਦੇ ਰੁੱਖਾਂ ਵਿਚ ਬਦਲ ਸਕਨ। ਉਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਮਨ, ਨਿੰਮ, ਕਿੱਕਰ, ਵਣ, ਜੰਡ, ਬੋਹੜ, ਪਿੱਪਲ, ਸੁਖਚੈਨ, ਅਰਜੂਨ ਆਦਿ ਰੁੱਖ ਮਿੱਟੀ ਦੀ ਕਿਸਮ ਅਨੁਸਾਰ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪਿੰਡਾਂ ਦੀਆਂ ਅਜਿਹੀਆਂ ਥਾਂਵਾਂ ਤੇ ਇਹ ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿੱਥੇ ਚਾਰਦਿਵਾਰੀ ਦੀ ਸਹੁਲਤ ਹੈ।
ਹਰਿਆਲੀ ਐਪ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ ਪੌਦੇ
ਵਣ ਮੰਡਲ ਅਫ਼ਸਰ ਸ: ਬਲਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਦਾ ਕੋਈ ਵੀ ਨਾਗਰਿਕ ਪਲੇ ਸਟੋਰ ਤੋਂ ਆਈ ਹਰਿਆਲੀ ਮੋਬਾਇਲ ਐਪ ਡਾਉਨਲੋਡ ਕਰਕੇ ਉਸ ਐਪ ਰਾਹੀਂ ਆਪਣੇ ਘਰ, ਖੇਤ ਜਾਂ ਆਲੇ ਦੁਆਲੇ ਲਗਾਉਣ ਲਈ 15 ਪੌਦੇ ਮੁਫ਼ਤ ਪ੍ਰਾਪਤ ਕਰਨ ਲਈ ਪੌਦਿਆਂ ਦੀ ਬੁਕਿੰਗ ਕਰਵਾ ਸਕਦਾ ਹੈ ਅਤੇ ਫਿਰ ਦਿੱਤੇ ਗਏ ਸਮੇਂ ਤੇ ਆਪਣੇ ਨੇੜੇ ਦੀ ਨਰਸਰੀ ਤੋਂ ਪ੍ਰਾਪਤ ਕਰ ਸਕਦਾ ਹੈ। ਉਨਾਂ ਨੇ ਕਿਹਾ ਕਿ ਇਹ ਪੌਦੇ ਮੁਫ਼ਤ ਦਿੱਤੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਝਬੇਲਵਾਲੀ, ਆਸਾ ਬੁੱਟਰ, ਭਾਗਸਰ, ਰੱਥੜੀਆਂ, ਆਲਮਵਾਲਾ, ਗਿੱਦੜਬਾਹਾ ਤੇ ਮਲੋਟ ਦੀਆਂ ਨਰਸਰੀਆਂ ਵਿਚ ਪੌਦੇ ਤਿਆਰ ਕੀਤੇ ਜਾ ਰਹੇ ਹਨ। ਪਿੱਛਲੇ ਸਾਲ ਇਸ ਐਪ ਰਾਹੀਂ ਜ਼ਿਲੇ ਵਿਚ ਲੋਕਾਂ ਨੇ 2,13,942 ਪੌਦੇ ਪ੍ਰਾਪਤ ਕੀਤੇ ਸਨ।
ਵਣ ਖੇਤੀ ਹੈ ਫਾਇਦੇ ਦਾ ਸੌਦਾ
ਵਣ ਮੰਡਲ ਅਫ਼ਸਰ ਨੇ ਸਰਕਾਰ ਦੀ ਇਕ ਹੋਰ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਕਿਸਾਨ ਆਪਣੇ ਖੇਤਾਂ ਵਿਚ ਜੇਕਰ ਰੁੱਖ ਲਗਾਉਂਦਾ ਹੈ ਤਾਂ ਉਸਨੂੰ ਪਹਿਲੇ ਸਾਲ ਪ੍ਰਤੀ ਪੌਦਾ 14 ਰੁਪਏ ਅਤੇ ਫਿਰ ਅਗਲੇ ਤਿੰਨ ਸਾਲਾਂ ਤੱਕ ਹਰ ਸਾਲ 7 ਰੁਪਏ ਪ੍ਰਤੀ ਪੌਦਾ ਦੀ ਦਰ ਨਾਲ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਇਹ ਪੌਦੇ ਪੂਰੇ ਖੇਤ ਵਿਚ ਜਾਂ ਖੇਤ ਦੀਆਂ ਵੱਟਾਂ ਤੇ ਜਿਵੇਂ ਮਰਜੀ ਲਗਾਏ ਜਾ ਸਕਦੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਵਿਭਾਗ ਦੇ ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਵਿਖੇ ਬਣੇ ਰੇਂਜ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।
ਮੀਡੀਆ ਦਾ ਸਹਿਯੋਗ ਜਰੂਰੀ
ਵਣ ਮੰਡਲ ਅਫ਼ਸਰ ਨੇ ਪੰਜਾਬ ਵਿਚ ਵਣਾਂ ਹੇਠ ਘੱਟ ਰਕਬੇ ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇੰਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨਾਂ ਨੇ ਵਾਤਾਵਰਨ ਦੇ ਮੁੱੱਦੇ ਤੇ ਜਨ ਜਾਗਰੂਕਤਾ ਲਈ ਮੀਡੀਆ ਦਾ ਸਹਿਯੋਗ ਜਰੂਰੀ ਦੱਸਦਿਆਂ ਕਿਹਾ ਕਿ ਜਦ ਆਮ ਲੋਕ ਇਸ ਵਿਸੇ ਤੇ ਗੰਭੀਰ ਹੋਣਗੇ ਤਾਂਹੀ ਅਸੀਂ ਆਪਣੇ ਪੌਣ ਪਾਣੀ ਦੀ ਰਾਖੀ ਕਰਨ ਦੇ ਸਮੱਰਥ ਹੋਵਾਂਗੇ।

Labels:
punjab
Related Posts
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 1.5 ਲੱਖ ਪੌਦੇ ਲਗਾਏ ਜਾਣਗੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ
Reviewed by DabwaliNews
on
8:38:00 PM
Rating: 5
Subscribe to:
Post Comments (Atom)
IMPORTANT-------ATTENTION -- PLEASE
क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई
fv
Translate
Subscribe Us
social links
[socialcounter]
[facebook][https://www.facebook.com/dabwalinews/][4.2k]
[twitter][https://twitter.com/dabwalinews][1.2k]
[youtube][https://www.youtube.com/c/dabwalinews][23k]
[linkedin][#][230]
Wikipedia
Search results
sponsored
Gurasees Homeopathic Clinic
Popular Posts
-
BREAKING NEWS #dabwalinews.com हरियाणा के डबवाली में एक मसाज सेंटर पर पुलिस छापे का सनसनीखेज खुलासा हुआ है.पुलिस ने देर रात म...
-
दुल्हन के तेवर देख दुल्हे वालों ने बुलाई पुलिस चंडीगढ़ में रहने वाली लडक़ी की डबवाली के युवक से हुआ था विवाह #dabwalinews.com Exclusiv...
-
कुमार मुकेश, भारत में छिपकलियों की कोई भी प्रजाति जहरीली नहीं है, लेकिन उनकी त्वचा में जहर जरूर होता है। यही कारण है कि छिपकलियों के काटन...
-
DabwaliNews.com दोस्तों जैसे सभी को पता है के कैसे डबवाली उपमंडल के कुछ ग्रामीण इलाकों में बल काटने वाले गिरोह की दहशत से लोगो में अ...
-
#dabwalinews.com पंजाब के सीएम प्रकाश सिंह बादल पर बुधवार को एक युवक द्वारा उनके ही विधानसभा क्षेत्र में चुनाव प्रचार के दौरान जू...
-
dabwalinews.com डबवाली। डबवाली में गांव जंडवाला बिश्नोई के नजदीक एक ढाणी में पंजाब व हरियाणा पुलिस की 3 गैंगस्टर के बीच मुठभेड़ हो गई। इस...
-
BREAKING NEWS लॉकडाउन 4. 0 डबवाली में कोरोना ने दी दस्तक डबवाली के प्रेम नगर व रवि दास नगर में पंजाब से अपने रिश्तेदार के घर मिलने आई म...
No comments:
Post a Comment