ਦੇਸ਼ ਦੇ ਹਰੇਕ ਖੇਤਰ ਵਿੱਚ ਕੁੜੀਆਂ ਦੀ ਸਮੂਲੀਅਤ ਮੁੰਡਿਆਂ ਨਾਲੋਂ ਜਿਆਦਾ: ਡਾ: ਨਵਦੀਪ ਸਿੰਘ ਸਿਵਲ ਸਰਜਨ


ਸਿਹਤ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਦੇ ਸਬੰਧ ਵਿੱਚ ਰੁਪਾਣਾ ਵਿਖੇ ਕੀਤਾ ਗਿਆ ਜ਼ਿਲਾ ਪੱਧਰੀ ਕੰਨਿਆ ਲੋਹੜੀ ਸਮਾਗਮ
ਕੰਨਿਆ ਲੋਹੜੀ ਮੇਲੇ ਦੌਰਾਨ ਇਸ ਸਾਲ ਪੈਦਾ ਹੋਈਆਂ 72 ਬੱਚੀਆਂ ਦੇ ਮਾਪਿਆਂ ਨੂੰ ਕੀਤਾ ਸਨਮਾਨਿਤ


ਸ੍ਰੀ ਮੁਕਤਸਰ ਸਾਹਿਬ, (ਡੱਬਵਾਲੀ ਨਿਊਜ਼ )
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਬੇਟੀ ਬਚਾਓ ਬੇਟੀ ਪੜਾਓ ਅਧੀਨ ਗੁਰਦੁਆਰਾ ਗੁਰੂਸਰ ਸਾਹਿਬ ਰੁਪਾਣਾ ਵਿਖੇ ਜਿਲ੍ਰਾ ਪੱਧਰੀ ਕੰਨਿਆ ਲੋਹੜੀ ਸਮਾਗਮ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ, ਡਾ ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ ਸ਼ਿਵਾਨੀ ਨਾਗਪਾਲ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਤੇ ਡਾ: ਗੁਰਮੀਤ ਕੌਰ ਭੰਡਾਰੀ ਨੇ ਸਮੂਲੀਅਤ ਕੀਤੀ। ਸ੍ਰੀ ਲਾਲ ਚੰਦ ਜਿਲਾ ਹੈਲਥ ਇੰਸਪੈਕਟਰ ਨੇ ਹਾਜਰੀਨ ਨੂੰ ਜੀ ਆਇਆ ਕਿਹਾ।
ਇਸ ਮੌਕੇ ਡਾ ਨਵਦੀਪ ਸਿੰਘ ਨੇ ਕਿਹਾ ਕਿ ਸਾਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ ਬਸ਼ਰਤੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਪਿਆਂ ਨੂੰ ਲੜਕੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਅਤੇ ਸੁੰਦਰ ਦੁਨੀਆਂ ਦੇਖਣ ਦਾ ਮੌਕਾ ਦੇਣਾ ਚਾਹੀਦਾ ਹੈ।

ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਕਿਹਾ ਕਿ ਬੱਚੀ ਭਰੂਣ ਹੱਤਿਆ ਸਮਾਜ ਨੂੰ ਇੱਕ ਮਾਨਸਿਕ ਰੋਗ ਹੈ ਅਤੇ ਬਿਮਾਰ ਸਮਾਜ ਦੀ ਨਿਸ਼ਾਨੀ ਹੈ। ਉਹਨਾ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਪਹਿਲਾਂ ਦੇ ਮੁਕਾਬਲੇ ਲੜਕੀਆਂ ਦੀ ਅਨੁਪਾਤ ਵਿੱਚ ਵਾਧਾ ਹੋਇਆ ਹੈ। ਉਹਨਾਂ ਹਾਜਰੀਨ ਨੂੰ ਕਿਹਾ ਕਿ ਸਾਨੂੰ ਸਮਾਜ ਵਿੱਚੋ ਦਹੇਜ ਅਤੇ ਬਲਾਤਕਾਰ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ।
ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਜਿਲੇ ਵਿੱਚ ਪੀ.ਸੀ. ਐਂਡ ਪੀ.ਐਨ.ਡੀ.ਟੀ. ਐਕਟ ਸਖਤੀ ਨਾਲ ਲਾਗੂ ਹੈ ਅਤੇ ਇਸ ਐਕਟ ਦੀ ਉਲੰਘਣ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸਿਆ ਨਹੀਂ ਜਾਵੇਗਾ ਅਤੇ ਉਨਾਂ ਖਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਲਿੰਗ ਟੈਸਟ ਜਾਂ ਬੱੱਚੀ ਭਰੂਣ ਹੱਤਿਆ ਕਰਨ ਵਾਲੇ, ਕਰਵਾਉਣ ਵਾਲੇ ਜਾਂ ਇਸ ਵਿੱਚ ਸਹਿਯੋਗ ਦੇਣ ਵਾਲੇ ਵਿਅਕਤੀਆਂ ਸਬੰਧੀ ਸੂਚਨਾ ਦਿੰਦਾ ਹੈ ਅਤੇ ਦੋਸ਼ੀ ਪਕੜੇ ਜਾਂਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਜਿਲੇ ਵਿੱਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਜਾਰੀ ਰਹਿਣਗੀਆਂ।
ਗੁਰਤੇਜ਼ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਸਿਹਤ ਵਿਭਾਗ ਵੱਲੋਂ ਲੜਕੀਆਂ ਲਈ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਕਾਰਣ ਮਾਪੇ ਬੱਚੀ ਦਾ ਪਾਲਣ ਪੋਸਣ ਕਰਨ ਵਿੱਚ ਆਪਣੇ ਆਪ ਨੂੰ ਅਸਮਰਥ ਸਮਝਦੇ ਹਨ ਤਾਂ ਉਹ ਆਪਣੀ ਬੱਚੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਮਾਨਵਤਾ ਬਾਲ ਆਸ਼ਰਮ ਦੇ ਪੰਘੂੜੇ ਵਿੱਚ ਪਾ ਸਕਦੇ ਹਨ। ਜਿਥੇ ਬੱਚੀਆਂ ਦਾ ਬਹੁਤ ਵਧੀਏ ਤਰੀਕੇ ਨਾਲ ਪਾਲਣ ਪੋਸ਼ਣ, ਪੜਾਈ ਲਿਖਾਈ ਅਤੇ ਹੋਰ ਜਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਬੱਚੀਆਂ ਗੋਦ ਦਿੱਤੀਆਂ ਜਾਂਦੀਆਂ ਹਨ।
ਡਾ ਸ਼ਿਵਾਨੀ ਨਾਗਪਾਲ, ਸ੍ਰੀ ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਫ਼ਸਰ ਨੇ ਵੀ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਸਮਾਜ ਵਿੱਚੋਂ ਦਹੇਜ਼, ਬਲਾਤਕਾਰ ਵਰਗੀਆਂ ਕੁਰੀਤੀਆਂ ਨੂੰ ਵੀ ਖਤਮ ਕਰਨਾ ਚਾਹੀਦਾ ਹੈ, ਤਾਂ ਜ਼ੋ ਮਾਪੇ ਬੇਟੀ ਨੂੰ ਜ਼ਨਮ ਦੇਣ ਤੋਂ ਨਾ ਕਤਰਾਉਣ। ਸਮਾਗਮ ਉਪਰੰਤ ਕੁੜੀਆਂ ਦੀ ਲੋਹੜੀ ਵੀ ਮਨਾਈ ਗਈ। ਪਰਿਵਾਰਾਂ ਨੂੰ ਉਤਸ਼ਾਹਿਤ ਕਰਨ ਲਈ ਡਾ ਨਵਦੀਪ ਸਿੰਘ ਨੇ ਆਪਣੇ ਹੱਥਾਂ ਨਾਲ ਪਿੰਡ ਦੀ ਨਵ-ਜੰਮੀਆਂ 72 ਬੱਚੀਆਂ ਦੇ ਮਾਪਿਆਂ ਨੂੰ ਕੰਬਲ ਵੰਡੇ ਅਤੇ ਮੁੰਗਫਲੀ ਅਤੇ ਰੇਵੜੀ ਦੇ ਪੈਕਟ ਵੰਡੇ। ਸ੍ਰੀ ਸੁਖਮੰਦਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ ਨੇ ਸਟੇਜ਼ ਦੀ ਭੁਮਿਕਾ ਬਾਖੂਬੀ ਨਿਭਾਈ। ਸਮਾਗਮ ਉਪਰੰਤ ਸਮੂਹ ਹਾਜਰੀਨ ਨੂੰ ਰੀਫਰੈਸਮੈਂਟ ਦਿੱਤੀ ਗਈ। ਇਸ ਮੌਕੇ ਪਿੰਡ ਰੁਪਾਣਾ ਦੀ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ, ਸਿਹਤ ਵਿਭਾਗ ਤੋਂ ਐਲ.ਐਚ.ਵੀ., ਏ.ਐਨ.ਐਮ., ਆਸਾ ਵਰਕਰਜ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई