ਮਾਘੀ ਮੌਕੇ ਸ਼ਰਧਾਲੂਆਂ ਦੀ ਆਓ ਭਗਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਜੋਰਾਂ ਤੇ ਏ.ਡੀ.ਸੀ- ਸੰਦੀਪ ਕੁਮਾਰ

ਆਰਜੀ ਬੱਸ ਸਟੈਂਡ ਤੋਂ ਗੁਰਦੁਆਰਾ ਸਾਹਿਬ ਤੱਕ ਛੋਟੀਆਂ ਵੈਨਾਂ ਚਲਾਈਆਂ ਜਾਣਗੀਆਂ
ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੁਲਤ ਪ੍ਰਸ਼ਾਸਨ ਦੀ ਤਰਜੀਹ

ਸ੍ਰੀ ਮੁਕਤਸਰ ਸਾਹਿਬ(ਡੱਬਵਾਲੀ ਨਿਊਜ਼ )
ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੁਲਤ ਹੀ ਜ਼ਿਲਾ ਪ੍ਰਸ਼ਾਸਨ ਦੀ ਤਰਜੀਹ ਹੈ।
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਮੇਲਾ ਅਫ਼ਸਰ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਨੇ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਮਾਘੀ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੀ ਆਓ ਭਗਤ ਲਈ ਪੂਰੀ ਤਰਾਂ ਨਾਲ ਤਿਆਰ ਹੈ।
ਇਸ ਵਾਰ ਕੀਤੇ ਜਾ ਰਹੇ ਨਿਵੇਕਲੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਨੇ ਦੱਸਿਆ ਕਿ ਮਾਘੀ ਮੌਕੇ ਸ਼ਹਿਰ ਦੇ ਬਾਹਰ ਬਣਨ ਵਾਲੇ 7 ਆਰਜੀ ਬੱਸ ਅੱਡਿਆਂ ਤੋਂ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਪੁੱਜਣ ਲਈ ਛੋਟੀਆਂ ਵੈਨਾਂ ਚਲਾਈਆਂ ਜਾਣਗੀਆਂ ਜਿਸ ਨਾਲ ਸ਼ਰਧਾਲੂ ਅਸਾਨੀ ਨਾਲ ਗੁਰਦੁਆਰਾ ਸਾਹਿਬ ਪੁੱਜ ਸਕਨ ਅਤੇ ਟ੍ਰੈਫਿਕ ਵੀ ਪ੍ਰਭਾਵਿਤ ਨਾ ਹੋਵੇ। ਇਸ ਤੋਂ ਬਿਨਾਂ ਪ੍ਰਮੁੱਖ ਥਾਂਵਾਂ ਤੇ ਵਲੰਟੀਅਰ ਵੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਸ਼ਰਧਾਲੂਆਂ ਦੀ ਉਹ ਮਦਦ ਕਰ ਸਕਨ। ਇਸ ਤੋਂ ਬਿਨਾਂ ਸ਼ਹਿਰ ਨੂੰ ਆਉਣ ਵਾਲੇ ਮੁੱਖ ਮਾਰਗਾਂ ਤੇ ਬਣੇ ਸਵਾਗਤੀ ਗੇਟਾਂ ਤੋਂ ਗੁਰਦੁਆਰਾ ਸਾਹਿਬ ਤੱਕ ਝੰਡੇ ਵੀ ਲਗਾਏ ਜਾਣਗੇ।
ਇਸੇ ਤਰਾਂ ਸ਼ਹਿਰ ਨੂੰ 7 ਸੈਕਟਰਾਂ ਵਿਚ ਵੰਡ ਕੇ ਹਰੇਕ ਵਿਚ ਇਕ ਸੈਕਟਰ ਅਫ਼ਸਰ ਅਤੇ ਸਹਿਯੋਗੀ ਸਟਾਫ ਤਾਇਨਾਤ ਕੀਤਾ ਗਿਆ ਹੈ ਜੋ ਕਿ ਆਪਣੇ ਖੇਤਰ ਵਿਚ ਯਕੀਨੀ ਬਣਾਊਣਗੇ ਕਿ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਤੋਂ ਬਿਨਾਂ ਮੇਲੇ ਦੇ ਮੱਦੇਨਜ਼ਰ ਸਾਰੇ ਸੰਬਧਤ ਵਿਭਾਗਾਂ ਵੱਲੋਂ ਜੋਰਦਾਰ ਤਿਆਰੀਆਂ ਜਾਰੀ ਹਨ। ਸੀਵਰੇਜ ਦੇ ਮੇਨ ਹੋਲ ਤੇ ਢੱਕਣ ਲਗਾ ਦਿੱਤੇ ਗਏ ਹਨ ਅਤੇ ਨੀਵੀਆਂ ਤਾਰਾਂ ਵੀ ਉੱਚੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਿਨਾਂ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਟਰੀਟ ਲਾਈਟ ਦੀ ਵਿਵਸਥਾ ਦਰੁਸਤ ਕਰ ਦਿੱਤੀ ਗਈ ਹੈ।
ਏ.ਡੀ.ਸੀ. ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਜਾਬਤੇ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਅਤੇ ਬਾਹਰੋਂ ਆਉਣ ਵਾਲੀ ਫੋਰਸ ਦੀ ਰਿਹਾਇਸ ਦਾ ਇੰਤਜਾਮ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਮੁਸਕਿਲ ਸਮੇਂ ਲੋਕ ਸਿੱਧੇ ਕੰਟਰੋਲ ਰੂਮ ਨਾਲ ਜਾਂ ਸਬੰਧਤ ਵਿਭਾਗ ਦੇ ਹੈਲਪਲਾਈਨ ਨੰਬਰ ਤੇ ਸੰਪਰਕ ਕਰ ਸਕਨ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई