ਜ਼ਿਲਾ ਪ੍ਰਸ਼ਾਸਨ ਵਲੋਂ ਜਰੂਰੀ ਵਸਤਾਂ ਲਈ ਕੋਵਾ ਪੰਜਾਬ ਐਪ ਕੀਤੀ ਸ਼ੁਰੂ

ਸ੍ਰੀ ਮੁਕਤਸਰ ਸਹਿਬ
ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਲੋਂ ਲੋੜਵੰਦਾਂ ਲਈ ਰਾਹਤ ਸਮਗਰੀ ਦਾ ਸੁਚੱਜਾਂ ਪ੍ਰਬੰਧ ਨਿਰਵਿਘਨ ਚੱਲ ਰਿਹਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕਰਫਿਊ ਦੌਰਾਨ ਲੋੜਵੰਦਾਂ ਨੂੰ ਲੰਗਰ ਦੀ ਪਹੁੰਚਾਇਆ ਜਾ ਰਿਹਾ ਹੈ।
ਜ਼ਿਲਾ ਮੈਜਿਸਟਰੇਟ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਨਾਉਣ ਲਈ 'ਕੋਵਾ ਪੰਜਾਬ' ਐਪ ਵਿੱਚ ਇੱਕ ਨਵਾ ਮੋਡਿਊਲ ਤਿਆਰ ਕੀਤਾ ਗਿਆ ਹੈ। ਇਸ ਮੋਡਿਊਲ ਨੂੰ ਸਾਰੇ ਦੁਕਾਨਦਾਰ ਅਤੇ ਜ਼ਿਲਾ ਪ੍ਰਸ਼ਾਸਨ ਆਪਣੇ ਨਾਲ ਸਬੰਧਿਤ ਕੰਮ ਲਈ ਵਰਤ ਸਕਦੇ ਹਨ। ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਮੋਡਿਊਲ ਨੂੰ ਵਰਤਣ ਲਈ ਪੰਜਾਬ ਸਰਕਾਰ ਦੀ ਐਪ ਡਾਊਨ ਲੋਡ ਕਰਨੀ ਲਾਜ਼ਮੀ ਹੋਵੇਗੀ। ਉਹਨਾਂ ਅੱਗੇ ਦੱਸਿਆਂ ਕਿ ਐਪ ਡਾਊਨ ਲੋਡ ਕਰਨ ਤੋਂ ਪਹਿਲਾ ਕੋਈ ਵੀ ਦੁਕਾਨਦਾਰ ਵਸਤੂ ਦਾ ਰੇਟ ਐਮ.ਆਰ.ਪੀ. ਤੋਂ ਵੱਧ ਨਹੀਂ ਵੇਚੇਗਾ।
ਇਸ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮੈਡਮ ਨਿਰਮਲਪ੍ਰੀਤ ਕੌਰ ਡੀ.ਟੀ.ਸੀ. ਅਤੇ ਸ੍ਰੀ ਮਨਿੰਦਰ ਸਿੰਘ ਜ਼ਿਲਾ ਇੰਚਾਰਜ ਸੇਵਾ ਕੇਂਦਰ ਨੇ ਦੱਸਿਆਂ ਕਿ ਇਹ ਐਪ ਕੇਵਲ ਉਹਨਾਂ ਦੁਕਾਨਦਾਰਾਂ ਦੀ ਲੋਕੇਸ਼ਨ ਦੱਸੇਗੀ , ਜਿਹਨਾਂ ਨੇ ਇਸ ਐਪ ਰਾਹੀਂ ਰਜਿਸਟਰੇਸ਼ਨ ਕਰਵਾਈ ਹੋਵੇਗੀ ਅਤੇ ਉਹਨਾਂ ਦੁਕਾਨਦਾਰਾਂ ਨੂੰ ਸਮਾਨ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਹਨਾਂ ਅੱਗੇ ਦੱਸਿਆਂ ਕਿ ਉਪਭੋਗਤਾ ਇਸ ਐਪ ਦੀ ਵਰਤੋ ਨਾਲ ਨੇੜੇ ਦੇ ਦੁਕਾਨਦਾਰ ਪਾਸ ਜਰੂਰੀ ਵਸਤਾਂ ਲਈ ਆਰਡਰ ਦੇ ਸਕਦਾ ਹੈ ਅਤੇ ਰੋਜ਼ਾਨਾ ਵਰਤੋ ਦਾ ਸਮਾਨ ਉਸਦੇ ਘਰ ਪਹੁੰਚਦਾ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਸਮਾਨ ਦਾ ਬਿੱਲ ਅਦਾ ਕੀਤਾ ਜਾਵੇਗਾ ਅਤੇ ਇਹ ਐਪ ਗੁਗਲ ਪਲੇ ਸਟੋਰ ਅਤੇ ਐਪਲ ਸਟੋਰ ਵਿੱਚ ਮੁਫਤ ਡਾਊਨ ਲੋਡ ਕੀਤੀ ਜਾ ਸਕਦੀ ਹੈ।
ਸਿਵਿਲ ਸਰਜਨ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਦੇ ਅਮਲਾ ਵਲੋ ਪਿੰਡਾਂ ਵਿੱਚ ਕਰੋਨਾ ਵਾਇਰਸ ਪ੍ਰਭਾਵਿਤ ਮਰੀਜਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई