ਮਾਨਸਿਕ ਤਨਾਅ ਵੀ ਦੂਰ ਕਰਦਾ ਹੈ ਹੋਮਿਉਪੈਥੀ ਇਮਿਉਨਟੀ ਬੂਸਟਰ- ਕੋਵਿਡ 19
ਸ਼੍ਰੀ ਮੁਕਤਸਰ ਸਹਿਬ (ਡੱਬਵਾਲੀ ਨਿਊਜ਼ )
ਪੰਜਾਬ ਸਰਕਾਰ ਦੇ ਹੋਮਿਉਪੈਥਿਕ ਵਿਭਾਗ ਦੀਆਂ ਹਦਾਇਤਾਂ ਤਹਿਤ ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੀਆਂ ਗਾਈਡ ਲਾਈਨਜ ਅਨੁਸਾਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਡਾ. ਹਰਿੰਦਰ ਸਿੰਘ ਜਿ਼ਲ੍ਹਾ ਹੋਮਿਉਪੈਥੀ ਅਫਸਰ ਸ੍ਰੀ ਮੁਕਤਸਰ ਸਾਹਿਬ ਵਲੋਂ ਹੋਮਿਉਪੈਥੀ ਇਮਿਉਨਟੀ ਬੂਸਟਰ ਮੈਡੀਸ਼ਨ ਕੋਵਿਡ 19 ਪੈਨਡੈਮਿਕ ਲਈ ਜਿ਼ਲ੍ਹੇ ਦੇ ਅੰਦਰ 15 ਹਜ਼ਾਰ ਮੈਡੀਸ਼ੀਨਲ ਕਿੱਟ ਦੀ ਵੰਡ ਕੀਤੀ ਗਈ ਹੈ। ਡਾ.ਹਰਿੰਦਰ ਸਿੰਘ ਨੇ ਦੱਸਿਆਂ ਕਿ ਇਸ ਦਵਾਈ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਇਹ ਦਵਾਈ ਇਨਸਾਨ ਦੀ ਰੋਗ ਵਿਰੁੱਧ ਪ੍ਰਤੀਰੋਧਕ ਪ੍ਰਣਾਲੀ ਨੂੰ ਮਜਬੂਤ ਕਰਦੀ ਹੈ, ਨਾਲ ਹੀ ਇਹ ਦਵਾਈ ਮਾਨਸਿਕ ਤਨਾਅ ਵੀ ਦੂਰ ਕਰਦੀ ਹੈ। ਲੰਬੇ ਸਮੇਂ ਲਾਕ ਡਾਊਨ ਅਤੇ ਲਗਾਤਾਰ ਘਰ ਰਹਿੰਦੇ ਹੋਏ ਵਪਾਰ ਦਾ ਨੁਕਸਾਨ, ਰੋਜੀ ਰੋਟੀ ਦਾ ਫਿਕਰ ਕਰਦੇ ਹੋਏ ਆਮ ਮਨੁੱਖ ਪ੍ਰੇਸ਼ਾਨੀ ਦੀ ਹਾਲਤ ਵਿੱਚ ਦਿਮਾਗੀ ਤਵਾਜਨ ਗੁਆ ਬੈਠਦਾ ਹੈ । ਅਜਿਹੀ ਹਾਲਤ ਵਿੱਚ ਨਿਰਾਸ਼ਾ ਕਰਕੇ ਬੁਰੇ ਖਿਆਲ ਆ ਸਕਦੇ ਹਨ। ਹੋਮਿਉਪੈਥੀ ਦੀ ਇਹ ਇਮਿਉਨਟੀ ਬੂਸਟਰ ਦਵਾਈ ਤਨਾਅ ਅਤੇ ਬੁਰੇ ਖਿਆਲਾਂ ਦੇ ਮਾੜੇ ਪ੍ਰਭਾਵ ਤੋਂ ਵੀ ਬਚਾਓ ਕਰਦੀ ਹੈ। ਹੋਮਿਉਪੈਥੀ ਦੀ ਇਸ ਦਵਾਈ ਦੀ ਵੰਡ ਲੜੀ ਨੂੰ ਅੱਗੇ ਸੰਚਾਲਿਤ ਕਰਦੇ ਹੋਏ ਅੱਜ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬ੍ਰਾਂਚ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਅਭਿਸੇ਼ਕ ਛਾਬੜਾ ਮੈਨੇਜਰ ਅਤੇ ਸਮੂਹ ਬੈਂਕ ਸਟਾਫ ਨੂੰ ਦਵਾਈ ਦੀ ਵਰਤੋ, ਵਿਧੀ ਅਤੇ ਪ੍ਰਹੇਜ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।
ਡਾ.ਹਰਿੰਦਰ ਸਿੰਘ ਨੇ ਦੱਸਿਆਂ ਕਿ ਇਹ ਦਵਾਈ ਕਰੋਨਾ ਰੋਗ ਦੀ ਦਵਾਈ ਨਹੀਂ ਹੈ, ਬਲਕਿ ਇਹ ਇਮਿਉਨਟੀ ਬੂਸਟਰ ਹੈ, ਜੋ ਇਨਸਾਨ ਨੂੰ ਬਿਮਾਰੀਆਂ ਨਾਲ ਲੜਣ ਲਈ ਸਮਰੱਥਾ ਦਿੰਦੀ ਹੈ।ਲੋਕਾਂ ਦੀ ਸੂਚਨਾਂ ਹਿੱਤ ਇਹ ਵੀ ਦੱਸਿਆਂ ਜਾਂਦਾ ਹੈ ਕਿ ਹੋਮਿਉਪੈਥੀ ਵਿੰਗ ਹੁਣ ਮਿਸ਼ਨ ਹਸਪਤਾਲ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਤਬਦੀਲ ਹੋ ਗਿਆ ਹੈ।
ਇਸ ਮੁਹਿੰਮ ਵਿੱਚ ਸ੍ਰੀ ਬੂਟਾ ਰਾਮ ਕਮਰਾ ਪ੍ਰਧਾਨ ਅਸ਼ੀਰਵਾਦ ਕਲੱਬ ਸ੍ਰੀ ਮੁਕਤਸਰ ਸਾਹਿਬ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮੁੱਚੇ ਪ੍ਰਬੰਧਾਂ ਵਿੱਚ ਲਾਲ ਸਿੰਘ ਹੋਮਿਓਪੈਥੀ ਫਾਰਮਾਸਿਸਟ, ਜਸਵਿੰਦਰ ਸਿੰਘ ਸਹਾਇਕ ਨੇ ਆਪਣਾ ਬਣਦਾ ਯੋਗਦਾਨ ਪਾਇਆ।
No comments:
Post a Comment