ਅਰੁਣ ਕੁਮਾਰ ਮਿੱਤਲ ਆਈ.ਜੀ. ਵੱਲੋਂ ਜਿਲ੍ਹਾ ਅੰਦਰ ਲੱਗੇ ਪੁਲਿਸ ਨਾਕਿਆ ਦਾ ਜਾਇਜਾ ਲਿਆ



ਨਾਕਿਆ ਪਰ ਤਾਇਨਾਤ ਪੁਲਿਸ ਕ੍ਰਮਚਾਰੀਆਂ ਨੂੰ ਵੰਡਿਆ ਜਰੂਰਤ ਦਾ ਸਮਾਨ
ਸ੍ਰੀ ਮੁਕਤਸਰ ਸਾਹਿਬ(ਡੱਬਵਾਲੀ ਨਿਊਜ਼ ) ਕਰੋਨਾ ਵਾਇਰਸ ਬੀਮਾਰੀ ਦੇ ਚੱਲਦਿਆ ਪਿਛਲੇ 45 ਦਿਨਾਂ ਤੋਂ ਲਗਾਤਾਰ ਦਿਨ ਰਾਤ ਆਪਣੀਆਂ ਸੇਵਾਵਾ ਨਿਭਾ ਰਹੇ ਪੁਲਿਸ ਕ੍ਰਮਚਾਰੀਆਂ ਦੀ ਜਿਲ੍ਹਾ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅੱਜ ਇਸੇ ਸਬੰਧ ਵਿੱਚ ਮਾਨਯੋਗ ਸ਼੍ਰੀ ਅਰੁਣ ਕੁਮਾਰ ਮਿੱਤਲ ਆਈ.ਜੀ. ਬਠਿੰਡਾ ਰੇਂਜ, ਬਠਿੰਡਾ ਜੀ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਲੱਗੇ ਪੁਲਿਸ ਨਾਕਿਆ ਦਾ ਜਾਇਜਾ ਲਿਆ ਅਤੇ ਉਨ੍ਹਾਂ ਉੱਥੇ ਆ ਰਹੀਆਂ ਮੁਸ਼ਕਿਲਾ ਨੂੰ ਸੁਣਿਆ ਅਤੇ ਨਾਕਿਆ ਦੌਰਾਨ ਡਿਊਟੀ ਕਰਨ ਲਈ ਜਰੂਰਤ ਅਨੁਸਾਰ ਸਮਾਨ ਮੁਹੱਈਆ ਕਰਵਾਇਆ ਗਿਆ। ਆਈ.ਜੀ. ਸਰ ਨੇ ਕਿਹਾ ਕਿ ਪੁਲਿਸ ਕ੍ਰਮਚਾਰੀ ਕਰਫਿਊ ਦੌਰਾਨ ਪਿਛਲੇ 45 ਦਿਨਾ ਤੋਂ ਲਗਾਤਾਰ ਡਿਊਟੀ ਕਰ ਰਹੇ ਹਨ ਅਤੇ ਇਹ ਪੁਲਿਸ ਕ੍ਰਮਚਾਰੀ ਬਹੁਤ ਵਧੀਆ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੁਲਿਸ ਨਾਕਿਆ ਤੇ ਜਾ ਕੇ ਡਿਊਟੀ ਕਰ ਰਹੇ ਪੁਲਿਸ ਕ੍ਰਮਚਾਰੀਆ ਦੀ ਹੋਸਲਾ ਹਫਜਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਦੁੱਖ ਤਕਲੀਫ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਆ ਗਿਆ ਹੈ ਨਾਕਿਆ ਤੇ ਤਾਇਨਾਤ ਪੁਲਿਸ ਕ੍ਰਮਚਾਰੀਆਂ ਨੂੰ ਡਿਊਟੀ ਦੌਰਾਨ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਉਨ੍ਹਾ ਨੂੰ ਗਰਮੀ ਤੋ ਬਚਣ ਲਈ ਵੱਡੀਆ ਛੱਤਰੀਆਂ ਲਗਾ ਕੇ ਦਿੱਤੀਆ ਗਈਆ ਹਨ ਅਤੇ ਪਾਣੀ ਵਾਲੀਆ ਬੋਤਲਾ ਜਿੰਨ੍ਹਾਂ ਅੰਦਰ 24 ਘੰਟੇ ਪਾਣੀ ਠੰਡਾ ਜਾ ਗਰਮ ਰੱਖਿਆ ਜਾ ਸਕਦਾ ਹੈ ਦਿੱਤੀਆ ਗਈਆਂ ਹਨ। ਪੁਲਿਸ ਕ੍ਰਮਚਾਰੀਆਂ ਦੀ ਸਰੀਰਕ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਵਿਟਾਮਿਨ ਸੀ ਦੀਆਂ ਦਵਾਈਆਂ ਦਿੱਤੀਆ ਗਈਆ ਹਨ। ਉਨ੍ਹਾਂ ਕਿਹਾ ਕਿ ਨਾਕਿਆ ਤੇ ਪੁਲਿਸ ਕ੍ਰਮਚਾਰੀਆਂ ਨੂੰ ਚਾਹ ਵਾਲੀਆ ਕੇਤਲੀਆਂ, ਪਾਣੀ ਦੇ ਵਾਟਰ ਕੂਲਰ ਅਤੇ ਰਿਫਰੈਸ਼ਮੈਂਟ ਜਿਵੇ ਕਿ ਫਰੂਟ, ਬਿਸਕੁਟ, ਆਦਿ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾਕਿਆ ਪਰ ਤਾਇਨਾਤ ਪੁਲਿਸ ਕ੍ਰਮਚਾਰੀਆਂ ਪਾਸ ਪੁਲਿਸ ਟੀਮਾ ਨਾਲ ਮੈਡੀਕਲ ਟੀਮਾਂ ਭੇਜ਼ ਕੇ ਉਨ੍ਹਾਂ ਦਾ ਸਰੀਰਕ ਟੈਸਟ ਵੀ ਕਰਵਾਇਆ ਜਾ ਰਿਹਾ ਹੈ ਨਾਕਿਆ ਤੇ ਤਾਇਨਾਤ ਪੁਲਿਸ ਕ੍ਰਮਚਾਰੀਆਂ ਨੂੰ ਸੈਨੀਟਾਈਜ਼ਰ, ਮਾਸਕ ਅਤੇ ਦਸਤਾਨੇ ਵੀ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕ੍ਰਮਚਾਰੀਆਂ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਆਪਣੀ ਡਿਊਟੀ ਦੌਰਾਨ ਹਰ ਇੱਕ ਨਾਲ ਸਰੀਰਕ ਦੂਰੀ ਬਣਾ ਕੇ ਰੱਖਣ। ਨਾਕਿਆ ਪਰ ਅਗਰ ਵਹੀਕਲਾਂ ਦੇ ਕਾਗਜਾਤ ਚੈੱਕ ਕਰਨੇ ਹਨ ਤਾ ਉਹ ਹੱਥਾ ਉਪਰ ਦਸਤਾਨੇ ਪਹਿਣ ਕੇ ਹੀ ਚੈੱਕ ਕਰਨ। ਆਪਣੇ ਹੱਥਾ ਨੂੰ ਥੋੜੇ-ਥੋੜੇ ਸਮੇਂ ਬਾਅਦ ਸੈਨੀਟਾਈਜ ਕਰਨ। ਬਾਹਰੋ ਅੰਦਰੋ ਆ ਰਹੇ ਵਹੀਕਲਾਂ ਨੂੰ ਜਿੰਨ੍ਹਾਂ ਕੋਲ ਈ-ਪਾਸ ਹੋਵੇ ਉਨ੍ਹਾਂ ਵਹੀਕਲਾਂ ਨੂੰ ਹੀ ਜਿਲ੍ਹਾ ਅੰਦਰ ਆਉਣ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਕਰੋਨਾ ਵਾਇਰਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ, ਸ਼੍ਰੀ ਮੁਕਤਸਰ ਸਾਹਿਬ ਜੀ ਨੇ ਦੱਸਿਆ ਕਿ ਨਾਕਿਆ ਤੇ ਤਾਇਨਾਤ ਪੁਲਿਸ ਕ੍ਰਮਚਾਰੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਸਾਡੇ ਵੱਲੋਂ ਥੋੜੇ-ਥੋੜੇ ਸਮੇਂ ਬਾਅਦ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸ਼੍ਰੀ ਗੁਰਮੇਲ ਸਿੰਘ ਐਸ.ਪੀ.(ਐਚ), ਸ਼੍ਰੀ ਕੁਲਵੰਤ ਰਾਏ ਐਸ.ਪੀ.(ਪੀ.ਬੀ.ਆਈ.), ਸ਼੍ਰੀ ਬਲਵਿੰਦਰ ਸਿੰਘ ਐਸ.ਪੀ. (ਅਪਰੇਸ਼ਨ), ਸ਼੍ਰੀ ਗੁਰਤੇਜ਼ ਸਿੰਘ ਡੀ.ਐਸ.ਪੀ. ਗਿਦੜਬਾਹਾ, ਸ਼੍ਰੀ ਤਲਵਿੰਦਰ ਸਿੰਘ ਡੀ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ, ਐਸ.ਆਈ. ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਸੰਜੀਵ ਗੁਪਤਾ ਪ੍ਰਧਾਨ ਅਤੇ ਵਿਨੋਦ ਬਾਂਸਲ ਵਾਈਸ ਪ੍ਰਧਾਨ ਅਗਰਵਾਲ ਸਭਾ ਸ਼੍ਰੀ ਮੁਕਤਸਰ ਸਾਹਿਬ ਆਦਿ ਹਾਜਰ ਸਨ।

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई