567 ਹੈਲਥ ਕੇਅਰ ਵਰਕਰ ਨੂੰ ਦਿੱਤੀ ਜਾ ਚੁੱਕੀ ਹੈ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ
Dabwalinews.com

ਸ੍ਰੀ ਮੁਕਤਸਰ ਸਾਹਿਬ 3 ਮਾਰਚ-ਤੰਦਰੁਸਤ ਪੰਜਾਬ ਮਿਸ਼ਨ ਅਤੇ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ 16 ਜਨਵਰੀ ਤੋਂ ਸ਼ੁਰੂ ਕੀਤੇ ਗਈ ਕੋਰੋਨਾ ਟੀਕਾਕਰਣ ਮੁਹਿੰਮ ਤਹਿਤ ਜਿਲ੍ਹੇ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਅਤੇ ਐਮਪੈਂਲਡ ਹਸਪਤਾਲਾਂ ਵਿੱਚ ਕੋਰੋਨਾ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ, ਜਿਥੇ ਜਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ, ਫਰੰਟਲਾਈਨ ਹੈਲਥ ਵਰਕਰਾਂ, 45 ਸਾਲਾਂ ਤੋਂ ਉਪਰ ਵਾਲੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਅਤੇ 60 ਸਾਲਾਂ ਤੋਂ ਉਪਰ ਵਿਅਕਤੀਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ.ਰੰਜੂ ਸਿੰਗਲਾ ਨੇ ਦੱਸਿਆ ਕਿ ਜਿਲ੍ਹੇ ਵਿੱਚ 2 ਮਾਰਚ 2021 ਤੱਕ 3234 ਲੋਕਾਂ ਨੂੰ ਕੋਰੋਨਾ ਵੇੈਕਸੀਨ ਦਾ ਟੀਕਾ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ 1447 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 567 ਹੈਲਥ ਕੇਅਰ ਵਰਕਰਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 1114 ਫਰੰੰਟਲਾਈਨ ਲਾਈਨ ਵਰਕਰ ਟੀਕਾਕਰਣ ਕਰਵਾ ਚੁੱਕੇ ਹਨ। ਉਹਨਾਂ ਦੱਸਿਆ ਕਿ 1 ਮਾਰਚ ਤੋਂ 45 ਸਾਲ ਤੋਂ ਉਪਰ ਗੰਭੀਰ ਬਿਮਾਰੀਆਂ ਵਾਲੇ ਅਤੇ 60 ਸਾਲਾਂ ਤੋਂ ਉਪਰ ਹਰੇਕ ਵਿਅਕਤੀ ਦੇ ਇਹ ਕੋਰੋਨਾ ਟੀਕਾਕਰਣ ਸਰਕਾਰੀ ਸੰਸਥਾਵਾਂ ਅਤੇ ਐਮਪੈਂਲਡ ਹਸਪਤਾਲਾਂ ਵਿੱਚ ਸ਼ੁਰੂ ਹੋ ਚੁੱਕਾ ਹੈ, ਜੋ ਕਿ 2 ਮਾਰਚ ਤੱਕ 106 ਲੋਕ ਇਹ ਟੀਕਾਕਰਣ ਕਰਵਾ ਚੁੱਕੇ ਹਨ।
ਉਹਨਾ ਦੱਸਿਆ ਕਿ ਇਹ ਟੀਕਾਕਰਣ ਬਿਲਕੁਲ ਸੁਰੱਖਿਅਤ ਅਤੇ ਆਸਾਨ ਹੈ ਅਤੇ ਸਾਨੂੰ ਸ਼ੋਸਲ ਮੀਡੀਆ ਦੀਆਂ ਅਫ਼ਵਾਹਾਂ ਅਤੇ ਇਸ ਮੁਹਿੰਮ ਪ੍ਰਤੀ ਗਲਤ ਪ੍ਰਚਾਰ ਤੋਂ ਸੁਚੇਤ ਰਹਿ ਕੇ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਹੀ ਅਸੀ ਖੁਦ, ਸਮਾਜ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਵਾਇਆ ਜਾ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ, ਐਸ.ਐਸ.ਪੀ. ਸ੍ਰੀਮਤੀ ਡੀ ਸੁਦਰਵਿਜ਼ੀ ਅਤੇ ਡਾ. ਰੰਜੂ ਸਿੰਗਲਾ ਵੱਲੋਂ ਖੁਦ ਆਪਣੇ ਅਤੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਣ ਕਰਵਾਇਆ ਤਾਂ ਜੋ ਆਮ ਲੋਕਾਂ ਨੂੰ ਸ਼ੋਸਲ ਮੀਡੀਆ ਦੀ ਅਫ਼ਵਾਹਾਂ ਤੋਂ ਸੁਚੇਤ ਹੋ ਕੇ ਆਪਣਾ ਟੀਕਾਕਰਣ ਕਰਵਾਉਣ। ਉਹਨਾਂ ਕਿ 45 ਸਾਲ ਤੋਂ ਉਪਰ ਗੰਭੀਰ ਬਿਮਾਰੀਆਂ ਵਾਲੇ ਅਤੇ 60 ਸਾਲ ਤੋਂ ਉਪਰ ਵਿਅਕਤੀ ਆਪਣਾ ਨਾਮ ਖੁਦ ਙਰਮਜਅ।ਪਰਡ।ਜਅ ਤੇ ਰਜਿਸਟਰ ਕਰ ਸਕਦੇ ਹਨ ਅਤੇ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਣ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਅਜੇ ਤੱਕ ਬਿਮਾਰੀ ਖਤਮ ਨਹੀਂ ਹੋਈ ਇਸ ਲਈ ਸਾਨੁੰ ਪਹਿਲਾਂ ਦੀ ਤਰ੍ਹਾਂ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਘਰ ਤੋਂ ਨਿਕਲਣ ਸਮੇਂ ਮਾਸਕ ਜਰੂਰ ਪਹਿਨਿਆ ਜਾਵੇ, ਹਰੇਕ ਜਗ੍ਹਾ ਤੇ 6 ਫੁੱਟ ਦੀ ਦੂਰੀ ਬਰਕਰਾਰ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਧੋਤਾ ਜਾਵੇ। ਬਿਮਾਰੀ ਦਾ ਸ਼ੱਕ ਪੈਣ ਤੇ ਵਿਅਕਤੀ ਨੂੰ ਖੁਦ ਦਾ ਕੋਵਿਡ-19 ਦਾ ਟੈਸਟ ਕਰਵਾਉਣਾ ਵੀ ਜਰੂਰੀ ਹੈ।
ਇਸ ਸਮੇਂ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ ਪਵਨ ਮਿੱਤਲ ਜਿਲ੍ਹਾ ਟੀਕਾਕਰਣ ਅਫ਼ਸਰ, ਗੁਰਤੇਜ ਸਿੰਘ ਅਤੇ ਵਿਨੋਦ ਖੁਰਾਣਾ ਮਾਸ ਮੀਡੀਆ ਅਫ਼ਸਰ ਹਾਜ਼ਰ ਸਨ।
Source Link - Press Release
No comments:
Post a Comment