ਜਿਲ੍ਹਾਂ ਪੁਲਿਸ ਵੱਲੋਂ 2 ਵੱਖ ਵੱਖ ਮੁਕੱਦਮਿਆ ਵਿੱਚ ਮਾਰੂ ਹਥਿਆਰਾਂ ਸਣੇਂ ਇੱਕ ਅੰਤਰਰਾਜ਼ੀ ਗਰੋਹ ਸਮੇਤ 2 ਲੁੱਟ ਖੋਹ ਕਰਨ ਵਾਲੇ ਗਰੋਹਾਂ ਦੇ 11 ਮੈਬਰਾਂ ਨੂੰ ਕੀਤਾ ਕਾਬੂ

Dabwalinews.com
ਸ੍ਰੀ ਮੁਕਤਸਰ ਸਾਹਿਬ, ਮਲੋਟ( ) ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਜੀ ਦੀ ਨਿਗਰਾਨੀ ਹੇਠ ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਨਾਲ ਹੀ ਨਸ਼ੇ ਦੇ ਸੁਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਤੇ ਨਿਕੇਲ ਖਿੱਚੀ ਜਾ ਰਹੀ ਇਸੇ ਤਹਿਤ ਸ੍ਰੀ ਕੁਲਵੰਤ ਰਾਏ ਐਸ.ਪੀ ਪੀ.ਬੀ.ਆਈ ਅਤੇ ਸ੍ਰੀ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ ਮਲੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਮਲੋਟ ਅਤੇ ਪੁਲਿਸ ਪਾਰਟੀ ਵੱਲੋਂ ਡਾਕਾ ਮਾਰਨ ਦੀ ਤਿਆਰੀ ਵਿੱਚ ਬੇਠੈ 5 ਵਿਅਕਤੀਆਂ ਨੂੰ ਮਾਰੂ ਹਥਿਆਰਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।ਜਾਣਕਾਰੀ ਮੁਤਾਬਿਕ ਮਿਤੀ 17/06/2021 ਨੂੰ ਸ:ਥ ਸੁਖਰਾਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸ਼ਾਰਰਤੀ ਅਨਸਰਾਂ ਬਾ-ਹੱਦ ਦਾਨੇਵਾਲ ਚੌਂਕ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਧਰਮਵੀਰ ਸਿੰਘ, ਗਗਨਦੀਪ ਸਿੰਘ, ਲਵਜੀਤ ਸਿੰਘ, ਹੈਪੀ ਅਤੇ ਹੈਰੀ ਇਹ ਵਿਅਕਤੀ ਡਾਕਾ ਮਾਰਨ ਦੀ ਨੀਅਤ ਨਾਲ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਫੋਕਲ ਪੁਅਇੰਟ ਦਾਨੇਵਾਲਾ ਵਿੱਚ ਬੇਠੈ ਹਨ। ਜਿਸ ਤੇ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮੁਕਦਮਾ ਨੰ:110 ਮਿਤੀ 17.06.2021 ਅ/ਧ 399,402 ਹਿ:ਦੰ 25,27/54/59 ਅਸਲਾ ਐਕਟ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿਤੀ। ਜਿਸ ਤੇ ਪੁਲਿਸ ਵੱਲੋਂ ਫੋਕਲ ਪਆਇੰਟ ਪਹੁੰਚ ਕੇ ਡਾਕਾ ਮਾਰਨ ਦੀ ਨੀਅਤ ਵਿੱਚ ਬੇਠੈ ਧਰਮਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੀਰਵਾਲਾ , ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਧਰਮਿੰਦਰ ਸਿੰਘ ਵਾਸੀ ਬੂੜਾ ਗੁੱਜਰ, ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਤੰਬੂ ਵਾਲਾ ਜਿਲ੍ਹਾਂ ਫਾਜਿਲਕਾ, ਹੈਪੀ ਪੁੱਤਰ ਦਿਲਬਾਗ ਸਿੰਘ ਵਾਸੀ ਕਲੌਨੀ ਪੰਨੀਵਾਲਾ, ਹੈਰੀ ਪੁੱਤਰ ਨ-ਮਾਲੂਮ ਵਾਸੀ ਫਰੀਦਕੋਟ ਨੂੰ ਕਾਬੂ ਕਰ ਇੰਨਾਂ ਪਾਸੋਂ ਇੱਕ ਮੋਟਰਸਾਇਕਲ ਮਾਰਕਾ ਸਪਲੈਡਰ ਪਰੋ ਬਿਨ੍ਹਾਂ ਨੰਬਰੀ, ਦੋ ਕਿਰਚਾ, ਇੱਕ ਦੇਸੀ ਪਿਸਤੌਲ , 2 ਜਿੰਦਾ ਕਾਰਤੂਸ 12 ਬੋਰ, ਇੱਕ ਰਾਡ ਲੋਹਾ, ਬ੍ਰਾਮਦ ਕਰਕੇ ਮੁਕਦਮੇ ਹਜ਼ਾ ਵਿੱਚ ਜਾਬਤਾ ਅਨੁਸਾਰ ਗ੍ਰਿਫਤਾਰ ਕਰ ਤਫਤੀਸ਼ ਸ਼ੁਰੂ ਕਰ ਦਿਤੀ ਦੌਰਾਨੇ ਤਫਤੀਸ਼ ਦੋਸ਼ੀਆਂ ਨੇ ਦੱਸਿਆ ਕਿ ਸਾਡੇ ਨਾਲ ਡਾਕਾ ਮਾਰਨ ਵਿੱਚ 2 ਵਿਅਕਤੀ ਜਗਸੀਰ ਸਿੰਘ ਉਰਫ ਜੱਸੀ ਉਰਫ ਜੱਗੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਪਿੰਡ ਕਿਸ਼ਨਗੜ ਸੇਧਾਂ ਜਿਲ੍ਹਾਂ ਮਾਨਸਾ ਅਤੇ ਵਿਕਰਾਂਤ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਜਿਲ੍ਹਾਂ ਮੋਗਾ ਵੀ ਹੈ ਜਿਸ ਤੇ ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਮੁਕਦਮੇ ਹਜ਼ਾ ਵਿੱਚ ਜਾਬਤੇ ਅਨੁਸਾਰ ਨਾਜਦ ਕਰਕੇ ਦੋਸ਼ੀ ਵਿਕਰਾਤ ਨੂੰ ਕਾਬੂ ਕਰ ਲਿਆ ਹੈ ਅਤੇ ਦੋਸ਼ੀ ਜਗਸੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਦੌਰਾਨ ਹਜੇ ਹੋਰ ਵੀ ਖੁਲਾਸੇ ਹੋਣ ਦੀ ਸਭਾਵਾਨਾਂ ਹੈ।
Source Link - Press Release 

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई