50 ਸਾਲ ਪੂਰੇ ਹੋਣ ਤੇ ਬੀ ਐਸ ਐਫ ਨੇ ਕੱਢੀ ਸਾਇਕਲ ਰੈਲੀ ਬੀ ਐਸ ਐਫ ਦੇ ਜਵਾਨ ਆਮ ਲੋਕਾਂ ਦੇ ਵੀ ਹੋਏ ਰੂਬਰੂ
Dabwalinews.com
ਸ੍ਰੀ ਮੁਕਤਸਰ ਸਾਹਿਬ 9 ਅਗਸਤ: ਅੱਜ ਬੀ ਐਸ ਐਫ ਆਰਟੀਲਰੀ ਵੱਲੋਂ 50 ਵਰੇ ਪੂਰੇ ਹੋਣ ਤੇ ਅਬੋਹਰ ਤੋਂ ਮੁਕਤਸਰ ਤੱਕ ਇਸ ਫੋਰਸ ਦੇ ਜਵਾਨਾਂ ਵੱਲੋਂ ਗੋਲਡਨ ਜੁਬਲੀ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ਭਾਰਤ ਦੀਆਂ ਸੀਮਾਵਾਂ ਦੀ ਰਾਖੀ ਕਰਦੀ ਇਸ ਫੋਰਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਰਸਤੇ ਵਿੱਚ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ।ਇਸ ਸਾਇਕਲ ਰੈਲੀ ਦਾ ਸਵਾਗਤ ਜਿਲਾ ਪ੍ਰਸਾਸਨ ਦੇ ਅਧਿਕਾਰੀਆਂ ਵੱਲੋਂ ਰੈਡ ਕਰਾਸ ਭਵਨ ਵਿਖੇ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਜਿਥੇ ੳਨਾਂ ਦੇ ਡਿਪਟੀ ਕਮਾਂਡਰ ਰੋਹਿਤ ਕੁਮਾਰ ਨੇ ਜਿੱਥੇ ਆਮ ਲੋਕਾਂ ਨੂੰ ਇਸ ਰੈਲੀ ਦੇ ਮੰਤਵ ਬਾਰੇ ਜਾਣੂ ਕਰਵਾਇਆ ੳੱਥੇ ਨਾਲ ਹੀ ਇਸ ਅਨੁਸ਼ਾਸਿਤ ਫੋਰਸ ਵੱਲੋਂ ਬਾਰਡਰ ਤੇ ਕੀਤੀ ਜਾ ਰਹੀ ਸੁਰੱਖਿਆ ਸਬੰਧੀ ਸੁਵਾਲਾਂ ਦੇ ਜਵਾਬ ਦਿੱਤੇ । ੳਨਾਂ ਦੱਸਿਆ ਕਿ ਅੱਜ ਦੀ ਸਾਇਕਲ ਰੈਲੀ ਅਬੋਹਰ ਤੋਂ ਚੱਲ ਕੇ ਮੁਕਤਸਰ ਵਿਖੇ ਪਹੁੰਚੀ ਵਧੇਰੇ ਜਾਣਕਾਰੀ ਦਿੰਦਿਆਂ ਉਹਨਾ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਮੁੱਖ ਮੰਤਵ ਕੇਦਰ ਅਤੇ ਰਾਜ ਸਰਕਾਰ ਵੱਲੋ ਜਾਰੀ ਜਰੂਰੀ ਜਾਣਕਾਰੀ ਸਬੰਧੀ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਜਿਵੇ ਕਿ ਬੇੇਟੀ ਬਚਾਓ ਬੇਟੀ ਪੜਾਓ, ਸਵੱਚ ਭਾਰਤ ਅਤੇ ਕੋਵਿਡ 19 ਮਹਾਮਾਰੀ ਅਤੇ ਹੋਰ ਅਜਿਹੇ ਲੋਕ ਪੱਖੀ ਕੰਮ ਜਿਸ ਨਾਲ ਸਮਾਜ ਨੂੰ ਸੇਧ ਮਿਲ ਸਕੇ ਉਹਨਾ ਦੱਸਿਆ ਕਿ ਇਸ ਸਾਇਕਲ ਰੈਲੀ ਦੀ ਸੁਰੂਆਤ 16 ਜੁਲਾਈ ਨੂੰ ਹੋਈ ਅਤੇ 15 ਅਗਸਤ ਨੂੰ ਸਮਾਪਤ ਕੀਤਾ ਜਾਵੇਗਾ। ਜਿਲਾ ਪ੍ਰਸਾਸਨ ਵੱਲੋਂ ਰਿਫਰੈਸਮੈਂਟ ਆਦਿ ਦਾ ਪ੍ਰਬੰਧ ਰੈਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ।
Source Link - BSF launches bicycle rally on 50th anniversary BSF youth face off
Labels:
punjab
No comments:
Post a Comment