ਏ ਡੀ ਸੀ (ਡੀ) ਨੇ ਸੰਭਾਲਿਆ ਅਹੁਦਾ

Dabwalinews.com
ਸ੍ਰੀ ਮੁਕਤਸਰ ਸਾਹਿਬ 9 ਅਗਸਤ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੋਰ ਡੀ ਡੀ ਪੀ ਓ ਆਪਣੀਆਂ ਸੇਵਾਵਾਂ ਨਿਭਾ ਚੁਕੇ ਅਰੁਨ ਕੁਮਾਰ ਨੇ ਅੱਜ ਏ ਡੀ ਸੀ (ਡੀ) ਵਜੋਂ ਅਹੁਦਾ ਸੰਭਾਲ ਲਿਆ ਹੈ ਇਸ ਅਹੁਦੇ ਤੇ ਪਿਹਲਾਂ ਸ. ਗੁਰਬਿੰਦਰ ਸਿੰਘ ਸਰਾਓ ਤੈਨਾਤ ਸਨ ਜਿਨਾ ਦੇ ਰਿਟਾਇਰ ਹੋਣ ਉਪਰੰਤ ਇਹ ਪੋਸਟ ਖਾਲੀ ਪਈ ਸੀ। ਏ ਡੀ ਸੀ (ਡੀ) ਵੱਲੋਂ ਅਹੁਦਾ ਸੰਭਾਲਣ ਤੋਂ ਉਪਰੰਤ ਉਹਨਾ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਗੇ ਤਾਂ ਜ਼ੋ ਇਹਨਾ ਸਕੀਮਾਂ ਦਾ ਲਾਭ ਹਰ ਇਕ ਵਰਗ ਤੱਕ ਬਿਨਾ ਕਿਸੇ ਭੇਦ ਭਾਵ ਦੇ ਪਹੁੰਚ ਸਕੇ।
ਇਸ ਮੋਕੇ ਉਹਨਾ ਨੂੰ ਏ ਡੀ ਸੀ ਵਿਭਾਗ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਡੀ ਪੀ ਆਰ ਓ ਸ੍ਰੀ ਮੁਕਤਸਰ ਸਾਹਿਬ ਵੱਲੋਂ ਖਾਸ ਤੋਰ ਤੇ ਵਧਾਈ ਦਿੱਤੀ ਗਈ।
Source Link - ADC (D) took off charges

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई