ਖੇਤੀਬਾੜੀ ਵਿਭਾਗ ਵੱਲੋਂ ਬਲਾਕ ਗਿੱਦੜਬਾਹਾ ਵਿਖੇ ਲਗਾਇਆ ਗਿਆ ਕਿਸਾਨ ਜਾਗਰੂਕਤਾ ਕੈਂਪ

ਸ੍ਰੀ ਮੁਕਤਸਰ ਸਾਹਿਬ 23 ਸਤੰਬਰ
ਮਿਸ਼ਨ ਤੰਦਰੁਸਤ ਪੰਜਾਬ ਅਤੇ ਕੇ 3 ਪੀ ਸਕੀਮ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਡਾ. ਚਰਨਜੀਤ ਸਿੰਘ ਕੈਥ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਗਿੱਦੜਬਾਹਾ ਵੱਲੋ ਪਿੰਡ ਕੋਟਲੀ ਅਬਲੂ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਹਰਬੰਸ ਸਿੰਘ, ਸਹਾਇਕ ਕਪਾਹ ਵਿਸਥਾਰ ਅਫਸਰ, ਗਿੱਦੜਬਾਹਾ ਵੱਲੋ ਕੀਤੀ ਗਈ। ਡਾ. ਜ਼ੋਬਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਗਿੱਦੜਬਾਹਾ ਵੱਲੋ ਝੋਨੇ ਅਤੇ ਬਾਸਮਤੀ ਦੀ ਕਾਸ਼ਤ, ਕੀੜੇ ਮਕੌੜਿਆ ਅਤੇ ਬਿਮਾਰੀਆ ਦੇ ਹਮਲੇ ਤੋ ਬਚਾਅ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ ਕਰਨਜੀਤ ਸਿੰਘ, ਪ੍ਰਜੈਕਟ ਡਾਇਰੈਕਟਰ,(ਆਤਮਾ) ਸ਼੍ਰੀ ਮੁਕਤਸਰ ਸਾਹਿਬ ਵੱਲੋ ਬਾਸਮਤੀ ਦੀ ਫਸਲ ਉੱਪਰ ਨਾ ਵਰਤੀਆ ਜਾਣ ਵਾਲੀਆ 9 ਜਹਿਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਡਾ ਨਰਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋ ਨਰਮੇ ਅਤੇ ਕਪਾਹ ਦੀ ਕਾਸ਼ਤ, ਕੀੜੇ ਮਕੌੜਿਆ ਅਤੇ ਬਿਮਾਰੀਆ ਬਾਰੇ ਜਾਣੂ ਕਰਵਾਇਆ। ਡਾ ਜਗਤਾਰ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਗਿੱਦੜਬਾਹਾ ਵੱਲੋ ਕਿਸਾਨਾਂ ਨੂੰ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਜਾਣਕਾਰੀ ਦਿੱਤੀੇ। ਬਾਗਬਾਨੀ ਵਿਭਾਗ ਦੇ ਡਾ ਅਮਨਦੀਪ ਕੌਰ, ਐਚ.ਡੀ.ੳ. ਵੱਲੋ ਕਿਸਾਨਾ ਨੂੰ ਫਲਾਂ ਅਤੇ ਸਬਜੀਆ ਦੀ ਘਰੇਲੂ ਬਗੀਚੀ ਤਿਆਰ ਕਰਨ ਬਾਰੇ ਅਤੇ ਬਾਗਬਾਨੀ ਮਹਿਕਮੇ ਵਿੱਚ ਚੱਲ ਰਹੀਆ ਸਕੀਮਾ ਬਾਰੇ ਜਾਣੂ ਕਰਵਾਇਆ। ਸਹਾਇਕ ਖੇਤੀਬਾੜੀ ਇੰਜੀਨੀਅਰ ਗਰੇਡ 1 ਸ਼੍ਰੀ ਅਭੈਜੀਤ ਸਿੰਘ ਧਾਲੀਵਾਲ ਵੱਲੋ ਕਿਸਾਨਾ ਨੂੰ ਪਰਾਲੀ ਦੀ ਸਾਭ-ਸੰਭਾਲ ਵਿੱਚ ਵਰਤੀਆ ਜਾਣ ਵਾਲੀਆ ਵੱਖ-ਵੱਖ ਮਸ਼ੀਨਾ ਜਿਵੇ ਕਿ ਬੇਲਰ ਮਸ਼ੀਨ, ਹੈਪੀਸੀਡਰ, ਸੁਪਰ ਸੀਡਰ, ਜੀਰੋ ਡਰਿੱਲ, ਰੋਟਰੀ ਮੋਲਡ ਪਲੋਅ ਆਦਿ ਵਰਤੋ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਕੈਪ ਵਿੱਚ ਬਲਾਕ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾ ਤੋ ਲਗਭਗ 220 ਕਿਸਾਨਾ ਨੇ ਹਿੱਸਾ ਲਿਆ। ਇਸ ਮੌਕੇ ਡਾ ਜਗਮੋਹਨ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਲਵਪ੍ਰੀਤ ਸਿੰਘ, ਏ.ਟੀ.ਐਮ, ਸ਼੍ਰੀ ਭਗਤ ਸਿੰਘ, ਸ਼੍ਰੀ ਸਿੰਦਰਪਾਲ ਸਿੰਘ, ਸ਼੍ਰੀ ਪਰਦੀਪ ਕੁਮਾਰ, ਸ਼੍ਰੀ ਮਨਦੀਪ ਸਿੰਘ, ਏ.ਐਸ.ਆਈ.,ਸ਼੍ਰੀ ਜਗਪ੍ਰੀਤ ਸਿੰਘ, ਏ.ਟੀ.ਐਮ. ਅਤੇ ਸ਼੍ਰੀ ਗੁਰਦਿੱਤ ਸਿੰਘ, ਫੀਲਡਮੈਨ ਹਾਜਰ ਸਨ।
Source Link - Farmer Awareness Camp organized by Agriculture Department at Block Gidderbaha

No comments:

IMPORTANT-------ATTENTION -- PLEASE

क्या डबवाली में BJP की इस गलती को नजर अंदाज किया जा सकता है,आखिर प्रशासन ने क्यों नहीं की कार्रवाई