ਪ੍ਰਸ਼ਾਸਨ ਨੇ ਬਾਦਲ ਪਿੰਡ ਧਰਨੇ ਤੇ ਬੈਠੇ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ
ਲੰਬੀ/ ਸ੍ਰੀ ਮੁਕਤਸਰ ਸਾਹਿਬ 7 ਅਕਤੂਬਰ ਕਿਸਾਨਾਂ ਵਲੋਂ ਪਿੰਡ ਬਾਦਲ ਵਿਖੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਨਰਮੇ ਦੀ ਫਸਲ ਨਿਰਧਾਰਤ ਦਰਾਂ ਤੋ ਵੱਧ ਮੁਆਵਜੇ ਦੀ ਮੰਗ ਲਈ ਲਗਾਏ ਧਰਨੇ ਬਾਰੇ ਜਿ਼ਲ੍ਹੇ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਠਰੰਮੇ ਤੋਂ ਕੰਮ ਲੈਣ । ਡਿਪਟੀ ਕਮਿਸ਼ਨਰ ਨੇ ਧਰਨਾਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਜੋ ਥਾਂ ਧਰਨੇ ਲਈ ਪਹਿਲਾਂ ਮਨਜੂਰ ਕੀਤੀ ਗਈ ਸੀ ੳਹ ੳਥੇ ਹੀ ਵਾਪਿਸ ਆੳਣ ਅਤੇ ਕਿਸੇ ਵੀ ਹਾਲਤ ਵਿੱਚ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ । ੳਨ੍ਹਾਂ ਦੱਸਿਆ ਕਿ ਸਤਿਕਾਰਯੋਗ ਮੁੱਖ ਮੰਤਰੀ, ਪੰਜਾਬ ਵੱਲੋਂ ਪਹਿਲਾਂ ਹੀ ਸਪੈਸ਼ਲ ਗਿਰਦਾਵਰੀ ਕਰ ਕਿਸਾਨਾਂ ਨੂੰ ੳਨ੍ਹਾਂ ਦੀ ਫਸਲ ਦੇ ਖਰਬੇ ਬਦਲੇ ਮੁਆਵਜੇ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ । ਇਹ ਕੰਮ ਦਿਵਾਲੀ ਤੋਂ ਪਹਿਲਾਂ ਮੁਕੰਮਲ ਕਰਨ ਦੇ ਫਰਮਾਨਾਂ ਵੀ ਜਾਰੀ ਹੋ ਚੁੱਕੇ ਹਨ । ਮੌਕੇ ਤੇ ਮੌਜੂਦ ਐਸ ਡੀ ਐਮ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਦੇ ਆਲਾ ਨੁਮਾਂਇੰਦਿਆਂ ਸਣੇ ਮੰਤਰੀ ਮੰਡਲ ਦੇ ਮੰਤਰੀਆਂ ਦੀ ਲਖੀਮਪੁਰ ਖੀਰੀ (ਯੂਪੀ) ਤੋਂ ਵਾਪਸ ਆਊਣ ੳਪਰੰਤ ਹੀ ਕਿਸਾਨਾਂ ਨਾਲ ਗੱਲਬਾਤ ਸੰਭਵ ਹੈ ।ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹਨ੍ਹਾਂ ਦੇ ਹਰ ਮਸਲੇ ਹੱਲ ਕਰਵਾੳਣ ਖਾਤਰ ਸੰਜੀਦਾ ਅਤੇ ਤੱਤਪਰ ਹੈ ।
ੳਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਗੁਲਾਬੀ ਸੁੰਡੀ ਨਾਲ ਨਰਮੇ ਦੀ ਬਰਬਾਦ ਹੋਈ ਫਸਲ ਸਬੰਧੀ ਬਣਦਾ ਮੁਆਵਜਾ ਦਿਵਾਉਣ ਲਈ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ੳਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੀ ਸੂਦਨ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਨਣ ਲਈ ਉਹਨਾ ਦੀ ਡਿਊਟੀ ਲਗਾਈ ਗਈ ਸੀ ਅਤੇ ਪਿੰਡ ਬਾਦਲ ਵਿਖੇ ਲਗਾਏ ਗਏ ਧਰਨਾਕਾਰੀ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮੁੱਢਲੀ ਸੁਵਿਧਾ ਜਿਵੇਂ ਕਿ ਪਾਣੀ, ਬਿਜਲੀ ਅਤੇ ਟੈਂਪਟੇਰੀ ਟਾਇਲੇਟ ਆਦਿ ਮੁੱਹੱਇਆ ਕਰਵਾਏ ਗਏ ਹਨ । ੳਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਨੇੜਲੇ ਸਿਵਲ ਹਸਪਤਾਲ ਦੇ ਟਾਇਲੇਟ ਵਰਤਣ ਨੂੰ ਵੀ ਮੰਜੂਰੀ ਦਿੱਤੀ ਗਈ ਹੈ ।
ਸ੍ਰੀ ਓਮ ਪ੍ਰਕਾਸ਼ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਗੁਲਾਬੀ ਸੁੰਡੀ ਨਾਲ ਨਰਮੇ ਦਾ ਮੁਆਵਾਜਾ ਦਿਵਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਮੰਤਰੀ ਮੰਡਲ ਲਖੀਮਪੁਰ ਪੀੜਤ ਕਿਸਾਨਾਂ ਦੀ ਮੱਦਦ ਲਈ ਗਿਆ ਹੋਇਆ ਹੈ ਅਤੇ ਮੰਤਰੀ ਮੰਡਲ ਦੇ ਵਾਪਾਸ ਆਉਣ ਤੇ ਉਹਨਾਂ ਦੀ ਹਰ ਜਾਇਜ਼ ਮੰਗ ਨੂੰ ਮਨਵਾੳਣ ਲਈ ੳਪਰਾਲਾ ਕੀਤਾ ਜਾਵੇਗਾ ।

Source Link - The administration appealed to the farmers sitting on the dharna in Badal village to maintain peace
No comments:
Post a Comment